ਸ਼੍ਰੀ ਮੁਕਤਸਰ ਸਾਹਿਬ ਸੀਵਰੇਜ਼ ਹਾਦਸੇ ਤੋਂ ਬਾਅਦ ਰਾਤ ਨੂੰ ਸਫਾਈ ਕਾਰਜਾਂ ਤੋ ਰੋਕ
ਨੈਸ਼ਨਲ ਕਮਿਸ਼ਨ ਆਫ ਸਫਾਈ ਕਰਮਚਾਰੀ ਦੇ ਵਾਈਸ ਚੇਅਰਮੈਨ ਹਰਦੀਪ ਸਿੰਘ ਗਿੱਲ ਨੇ ਸ਼੍ਰੀ ਮੁਕਤਸਰ ਸਾਹਿਬ ਦਾ ਦੌਰਾ ਅਤੇ ਇਸ ਤੋਂ ਬਾਅਦ ਉਨ੍ਹਾਂ ਡਿਪਟੀ ਕਮਿਸ਼ਨਰ ਕੰਪਲੈਕਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਾਲ ਹੀ ਵਿੱਚ ਸਫਾਈ ਕਰਮਚਾਰੀ ਦੀ ਹੋਈ ਮੌਤ ਮਾਮਲੇ ਦੀ ਸਮੀਖਿਆ ਕੀਤੀ ਅਤੇ ਬਣਾਈ ਗਈ ਸਿੱਟ ਟੀਮ ਨਾਲ ਰਿਪੋਰਟ ’ਤੇ ਚਰਚਾ ਕੀਤੀ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਨੈਸ਼ਨਲ ਕਮਿਸ਼ਨ ਆਫ ਸਫਾਈ ਕਰਮਚਾਰੀ ਦੇ ਵਾਈਸ ਚੇਅਰਮੈਨ ਹਰਦੀਪ ਸਿੰਘ ਗਿੱਲ ਨੇ ਸ਼੍ਰੀ ਮੁਕਤਸਰ ਸਾਹਿਬ ਦਾ ਦੌਰਾ ਕਰਦੇ ਹੋਏ ਗੋਨੇਆਣਾ ਰੋਡ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਵਿੱਚ ਸ਼ਿਰਕਤ ਕੀਤੀ ਅਤੇ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਉਨ੍ਹਾਂ ਡਿਪਟੀ ਕਮਿਸ਼ਨਰ ਕੰਪਲੈਕਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਾਲ ਹੀ ਵਿੱਚ ਸਫਾਈ ਕਰਮਚਾਰੀ ਦੀ ਹੋਈ ਮੌਤ ਮਾਮਲੇ ਦੀ ਸਮੀਖਿਆ ਕੀਤੀ ਅਤੇ ਬਣਾਈ ਗਈ ਸਿੱਟ ਟੀਮ ਨਾਲ ਰਿਪੋਰਟ ’ਤੇ ਚਰਚਾ ਕੀਤੀ। ਉਨ੍ਹਾਂ ਹਦਾਇਤ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ ਸੁਪਰੀਮ ਕੋਰਟ ਦੇ ਨਿਯਮਾਂ ਅਨੁਸਾਰ ਪੂਰੀ ਵਿੱਤੀ ਸਹਾਇਤਾ ਦਿੱਤੀ ਜਾਵੇ ਅਤੇ ਇਸ ਸੰਬੰਧੀ ਰਿਪੋਰਟ ਕਮਿਸ਼ਨ ਨੂੰ ਭੇਜੀ ਜਾਵੇ।
ਉਨ੍ਹਾਂ ਸਾਰੇ ਸਫਾਈ ਕਰਮਚਾਰੀਆਂ ਲਈ ਆਈ ਕਾਰਡ ਜਾਰੀ ਕਰਨ, ਉੱਤੇ ਬਲੱਡ ਗਰੁੱਪ ਦਰਜ ਕਰਨ ਅਤੇ ‘ਨਮਸਤੇ ਸਕੀਮ’ ਤਹਿਤ ਸੇਫਟੀ ਕਿੱਟਾਂ (ਜਿਨ੍ਹਾਂ ਵਿੱਚ 44 ਤਰ੍ਹਾਂ ਦੇ ਸੁਰੱਖਿਆ ਉਪਕਰਣ ਸ਼ਾਮਲ ਹਨ) ਮੁਹੱਈਆ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ। ਇਸ ਦੇ ਨਾਲ ਹੀ ਟ੍ਰੇਨਿੰਗ ਅਤੇ ਜਾਗਰੂਕਤਾ ਕੈਂਪ ਲਗਾਉਣ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸੁਰੱਖਿਆ ਮਾਮਲੇ ਵਿੱਚ ਕੋਈ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਿਸ ਵਿਭਾਗ ਨੂੰ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਤੇਜ਼ ਕਰਨ ਲਈ ਕਿਹਾ ਗਿਆ, ਜਦਕਿ ਠੇਕੇਦਾਰਾਂ ਨੂੰ ਹੁਕਮ ਦਿੱਤੇ ਗਏ ਕਿ ਉਹ ਸਿਰਫ਼ ਦਿਨ ਦੇ ਸਮੇਂ ਹੀ ਸੀਵਰੇਜ ਸਫਾਈ ਕਰਵਾਉਣ, ਸੁਰੱਖਿਆ ਉਪਕਰਣ ਹਰ ਸਮੇਂ ਉਪਲੱਬਧ ਰੱਖਣ ਅਤੇ ਇਸ ਸੰਬੰਧੀ ਐਫੀਡੇਵਿਟ ਜਮ੍ਹਾਂ ਕਰਵਾਉਣ।
Author : Malout Live



