ਮਿਮਿਟ ਮਲੋਟ ਦੇ ਐਨ.ਸੀ.ਸੀ ਕੈਡੇਟਾਂ ਨੇ 10 ਰੋਜ਼ਾ ਕੈਂਪ ਵਿੱਚ ਦਿਖਾਇਆ ਸ਼ਾਨਦਾਰ ਪ੍ਰਦਰਸ਼ਨ

ਪੰਜਾਬ ਸਰਕਾਰ ਵੱਲੋਂ ਸਥਾਪਿਤ ਸੰਸਥਾ ਮਿਮਿਟ ਮਲੋਟ ਦੇ ਐਨ.ਸੀ.ਸੀ ਆਰਮੀ ਵਿੰਗ (ਗਰਲਸ) ਵੱਲੋਂ 6 ਪੰਜਾਬ ਬਟਾਲੀਅਨ ਐਨ.ਸੀ.ਸੀ ਯੂਨਿਟ ਮਲੋਟ ਵਿਖੇ 10 ਰੋਜ਼ਾ ਐਨ.ਸੀ.ਸੀ ਕੈਂਪ 16 ਜੂਨ ਤੋਂ 25 ਜੂਨ ਤੱਕ ਕਮਾਂਡਿੰਗ ਅਫਸਰ ਕਰਨਲ ਭੁਪਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ। ਇਸ ਮੌਕੇ ਮਿਮਿਟ ਦੀ ਵਿਦਿਆਰਥਣ ਕਿਰਨਦੀਪ ਕੌਰ ਨੂੰ ਵਧੀਆ ਕਾਰਗੁਜ਼ਾਰੀ ਲਈ ਸਾਰਜੈਂਟ ਵਜੋਂ ਚੁਣਿਆ ਗਿਆ, ਜਿਸ ਕਰਕੇ ਮਿਮਿਟ ਦੀ ਸਮੁੱਚੀ ਐਨ.ਸੀ.ਸੀ ਟੀਮ ਵਿੱਚ ਬਹੁਤ ਉਤਸਾਹ ਦੇਖਣ ਨੂੰ ਮਿਲਿਆ।

ਮਲੋਟ : ਪੰਜਾਬ ਸਰਕਾਰ ਵੱਲੋਂ ਸਥਾਪਿਤ ਸੰਸਥਾ ਮਿਮਿਟ ਮਲੋਟ ਦੇ ਐਨ.ਸੀ.ਸੀ ਆਰਮੀ ਵਿੰਗ (ਗਰਲਸ) ਵੱਲੋਂ 6 ਪੰਜਾਬ ਬਟਾਲੀਅਨ ਐਨ.ਸੀ.ਸੀ ਯੂਨਿਟ ਮਲੋਟ ਵਿਖੇ 10 ਰੋਜ਼ਾ ਐਨ.ਸੀ.ਸੀ ਕੈਂਪ 16 ਜੂਨ ਤੋਂ 25 ਜੂਨ ਤੱਕ ਕਮਾਂਡਿੰਗ ਅਫਸਰ ਕਰਨਲ ਭੁਪਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ। ਇਸ ਦਸ ਰੋਜ਼ਾ ਐਨ.ਸੀ.ਸੀ ਕੈਂਪ ਦੌਰਾਨ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਐਨ.ਸੀ.ਸੀ ਕੈਡੇਟਸ ਨੇ ਐਨ.ਸੀ.ਸੀ ਦੀਆਂ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਡਰਿੱਲ, ਮੈਪ ਰੀਡਿੰਗ, ਫਾਇਰਿੰਗ ਆਦਿ ਗਤੀਵਿਧੀਆਂ ਵਿੱਚ ਭਾਗ ਲਿਆ। ਇਸ ਮੌਕੇ ਮਿਮਿਟ ਦੀ ਵਿਦਿਆਰਥਣ ਕਿਰਨਦੀਪ ਕੌਰ ਨੂੰ ਵਧੀਆ ਕਾਰਗੁਜ਼ਾਰੀ ਲਈ ਸਾਰਜੈਂਟ ਵਜੋਂ ਚੁਣਿਆ ਗਿਆ, ਜਿਸ ਕਰਕੇ ਮਿਮਿਟ ਦੀ ਸਮੁੱਚੀ ਐਨ.ਸੀ.ਸੀ ਟੀਮ ਵਿੱਚ ਬਹੁਤ ਉਤਸਾਹ ਦੇਖਣ ਨੂੰ ਮਿਲਿਆ।

ਇਸ ਕੈਂਪ ਦੌਰਾਨ ਮਿਮਿਟ ਮਲੋਟ ਦੇ ਡਾ. ਰਜਿੰਦਰ ਕੌਰ ਮੈਨੇਜਮੈਂਟ ਵਿਭਾਗ ਵੱਲੋਂ ਟਾਈਮ ਮੈਨੇਜਮੈਂਟ, ਅਤੇ ਕਮਿਊਨੀਕੇਸ਼ਨ ਸਕਿਲਜ਼ ਵਿਸ਼ੇ ਤੇ ਗੈਸਟ ਲੈੱਕਚਰ ਵੀ ਦਿੱਤਾ ਗਿਆ। ਇਸ ਮੌਕੇ ਮਿਮਿਟ ਦੇ ਐਨ.ਸੀ.ਸੀ ਕੇਅਰ ਟੇਕਰ (ਸੀ.ਟੀ.ਓ) ਰਾਜ ਕੁਮਾਰ ਲਡਵਾਲ, ਅਲਫਾ ਕੰਪਨੀ ਦੇ ਸੂਬੇਦਾਰ ਅਨਿਲ ਕੁਮਾਰ ਯਾਦਵ, ਸੂਬੇਦਾਰ ਮੇਜਰ ਮਨਜੀਤ ਸਿੰਘ ਅਤੇ ਮਿਮਿਟ ਦੀ ਸਮੁੱਚੀ ਐਨ.ਸੀ.ਸੀ ਟੀਮ ਹਾਜ਼ਿਰ ਸਨl ਇਸ ਕੈਂਪ ਨੂੰ ਸੁਚੱਜੇ ਢੰਗ ਨਾਲ ਸੰਪੂਰਨ ਕਰਨ ਲਈ ਮਿਮਿਟ ਮਲੋਟ ਦੇ ਡਾਇਰੈਕਟਰ  ਡਾ. ਅਸ਼ਵਨੀ ਕੁਮਾਰ ਬਾਂਸਲ ਅਤੇ ਸਬ-ਲੈਫਟੀਨੈਂਟ ਸੁਰਿੰਦਰ ਕੁਮਾਰ ਐਸੋਸੀਏਟ ਐਨ.ਸੀ.ਸੀ ਅਫ਼ਸਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆl

Author : Malout Live