ਮਲੋਟ ਪੁਲਿਸ ਨੇ ਚੋਰੀਆਂ ਕਰਨ ਵਾਲੇ ਗਿਰੋਹ ਦੇ 8 ਦੋਸ਼ੀਆਂ ਨੂੰ 1 ਕਰੋੜ ਰੁਪਏ ਤੋਂ ਵੀ ਵੱਧ ਦੇ ਸੋਨੇ ਅਤੇ ਜਾਇਦਾਦ ਸਣੇ ਕੀਤਾ ਕਾਬੂ

ਮਲੋਟ ਪੁਲਿਸ ਨੇ ਇਲਾਕੇ ਵਿੱਚ ਲਗਾਤਾਰ ਹੋ ਰਹੀਆਂ ਵੱਡੀਆਂ ਚੋਰੀਆਂ ਦੀਆਂ ਵਾਰਦਾਤਾਂ ਨੂੰ ਸੁਲਝਾਉਂਦਿਆਂ ਇੱਕ ਸ਼ਾਤਰ ਪਰਿਵਾਰਿਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 6 ਮਹਿਲਾਵਾਂ ਸਮੇਤ 8 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਲਗਭਗ 38 ਤੋਲੇ ਸੋਨਾ ਅਤੇ ਚੋਰੀ ਦੇ ਪੈਸਿਆਂ ਨਾਲ ਖਰੀਦੀਆਂ ਲੱਖਾਂ ਦੀਆਂ ਜਾਇਦਾਦਾਂ ਟਰੇਸ ਕਰ ਲਈਆਂ ਹਨ।

ਮਲੋਟ : ਮਲੋਟ ਪੁਲਿਸ ਨੇ ਇਲਾਕੇ ਵਿੱਚ ਲਗਾਤਾਰ ਹੋ ਰਹੀਆਂ ਵੱਡੀਆਂ ਚੋਰੀਆਂ ਦੀਆਂ ਵਾਰਦਾਤਾਂ ਨੂੰ ਸੁਲਝਾਉਂਦਿਆਂ ਇੱਕ ਸ਼ਾਤਰ ਪਰਿਵਾਰਿਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 6 ਮਹਿਲਾਵਾਂ ਸਮੇਤ 8 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਲਗਭਗ 38 ਤੋਲੇ ਸੋਨਾ ਅਤੇ ਚੋਰੀ ਦੇ ਪੈਸਿਆਂ ਨਾਲ ਖਰੀਦੀਆਂ ਲੱਖਾਂ ਦੀਆਂ ਜਾਇਦਾਦਾਂ ਟਰੇਸ ਕਰ ਲਈਆਂ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਮਈ ਮਹੀਨੇ ਤੋਂ ਲੈ ਕੇ ਹੁਣ ਤੱਕ ਥਾਣਾ ਲੰਬੀ ਅਤੇ ਸਦਰ ਮੁਕਤਸਰ ਦੇ ਵੱਖ-ਵੱਖ ਪਿੰਡਾਂ ਵਿੱਚ ਰਾਤ ਦੇ ਸਮੇਂ ਚੋਰੀ ਦੀਆਂ 7 ਵੱਡੀਆਂ ਵਾਰਦਾਤਾਂ ਸਾਹਮਣੇ ਆਈਆਂ ਸਨ। ਸੀ.ਆਈ.ਏ ਇੰਸਪੈਕਟਰ ਗੁਰਵਿੰਦਰ ਸਿੰਘ, ਥਾਣਾ ਸਦਰ ਮਲੋਟ ਦੇ ਇੰਸਪੈਕਟਰ ਵਰੁਣ ਯਾਦਵ ਅਤੇ ਸਪੈਸ਼ਲ ਸਟਾਫ਼ ਦੀ ਟੀਮ ਨੇ ਕਰੀਬ 80 ਕਿਲੋਮੀਟਰ ਤੱਕ ਸੀ.ਸੀ.ਟੀ.ਵੀ ਕੈਮਰੇ ਅਤੇ ਤਕਨੀਕੀ ਜਾਂਚ ਦੇ ਆਧਾਰ 'ਤੇ ਡੱਬਵਾਲੀ ਤੱਕ ਗਿਰੋਹ ਦਾ ਸੁਰਾਗ ਲਗਾਇਆ।

ਇਹ ਗਿਰੋਹ ਹਰਿਆਣਾ ਦੇ ਰੋਹਤਕ ਅਤੇ ਭਿਵਾਨੀ ਦਾ ਰਹਿਣ ਵਾਲਾ ਹੈ ਅਤੇ ਡੱਬਵਾਲੀ ਵਿੱਚ ਕਿਰਾਏ 'ਤੇ ਮਕਾਨ ਲੈ ਕੇ ਰਹਿ ਰਿਹਾ ਸੀ। ਇਨ੍ਹਾਂ ਵੱਲੋਂ ਪਹਿਲਾਂ ਪਿੰਡਾਂ ਦੀਆਂ ਬਾਹਰਲੀਆਂ ਢਾਣੀਆਂ ਦੀ ਰੇਕੀ ਕੀਤੀ ਜਾਂਦੀ ਸੀ, ਜਿੱਥੇ ਕੈਮਰੇ ਨਾ ਹੋਣ। ਵਾਰਦਾਤ ਸਮੇਂ ਮੋਬਾਈਲ ਫ਼ੋਨ ਛੱਡ ਕੇ ਰਾਤ 12 ਤੋਂ 3 ਵਜੇ ਦਰਮਿਆਨ ਚੋਰੀ ਨੂੰ ਅੰਜਾਮ ਦਿੰਦੇ ਸਨ। ਦੋਸ਼ੀਆਂ ਖ਼ਿਲਾਫ਼ ਹਰਿਆਣਾ ਵਿੱਚ ਵੀ ਚੋਰੀ ਦੇ 15 ਤੋਂ ਵੱਧ ਮਾਮਲੇ ਦਰਜ ਹਨ। ਬਰਾਮਦਗੀ ਅਤੇ ਜ਼ਬਤ ਜਾਇਦਾਦ (ਕੁੱਲ ਕੀਮਤ 1 ਕਰੋੜ ਰੁਪਏ ਤੋਂ ਵੱਧ), ਸੋਨਾ, 25 ਤੋਲੇ ਸੋਨਾ ਸਿੱਧਾ ਬਰਾਮਦ ਅਤੇ 13 ਤੋਲੇ ਗੋਲਡ ਲੋਨ ਕੰਪਨੀ ਵਿੱਚ ਗਿਰਵੀ ਰੱਖਿਆ ਸੋਨਾ ਫ੍ਰੀਜ਼ ਕਰਵਾਇਆ ਗਿਆ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਚੋਰੀ ਦਾ ਸੋਨਾ ਖਰੀਦਣ ਵਾਲੇ ਸੁਨਿਆਰਿਆਂ ਅਤੇ ਗਿਰੋਹ ਦੇ ਹੋਰ ਮੈਂਬਰਾਂ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਹੈ।

Author : Malout Live