ਆਪ ਸਰਕਾਰ ਵਿਰੁੱਧ 14 ਜੂਨ ਨੂੰ ਲੁਧਿਆਣਾ ਵਿਖੇ ਕੀਤੀ ਜਾਵੇਗੀ ਹੱਲਾ ਬੋਲ ਰੈਲੀ- NSQF ਵੋਕੇਸ਼ਨਲ ਟੀਚਰਜ਼ ਫਰੰਟ

NSQF ਵੋਕੇਸ਼ਨਲ ਟੀਚਰ ਫਰੰਟ ਪੰਜਾਬ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਅਹਿਮ ਮੀਟਿੰਗ ਹੋਈ। ਜਿਸ ਵਿੱਚ 14 ਜੂਨ ਨੂੰ ਲੁਧਿਆਣਾ ਵਿਖੇ ਕੀਤੇ ਜਾਣ ਵਾਲੀ ਰੈਲੀ ਨੂੰ ਕਾਮਯਾਬ ਬਣਾਉਣ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਸਰਦਾਰ ਜਗਜੀਤ ਸਿੰਘ ਤੋਂ ਇਲਾਵਾ ਕੁਲਵਿੰਦਰ ਸਿੰਘ, ਜਸਦੀਪ ਕੌਰ, ਮਨਜੀਤ ਕੌਰ, ਸੁਖਮੰਦਰ ਸਿੰਘ, ਰਮਿੰਦਰ ਕੌਰ, ਗਗਨ ਸ਼ਰਮਾ, ਸੰਦੀਪ ਕੌਰ, ਗੁਰਵਿੰਦਰ ਕੌਰ, ਕੰਵਰਪਾਲ ਸਿੰਘ, ਰਾਜਵੀਰ ਕੌਰ, ਦਲਵਿੰਦਰ ਸਿੰਘ, ਰਜਨੀ ਵਰਮਾ, ਹਰਜਿੰਦਰ ਕੌਰ, ਗਗਨਦੀਪ ਕੌਰ ਅਤੇ ਹੋਰ ਵੋਕੇਸ਼ਨਲ ਟੀਚਰ ਹਾਜ਼ਿਰ ਸਨ।

ਪੰਜਾਬ : NSQF ਵੋਕੇਸ਼ਨਲ ਟੀਚਰ ਫਰੰਟ ਪੰਜਾਬ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਅਹਿਮ ਮੀਟਿੰਗ ਹੋਈ। ਜਿਸ ਵਿੱਚ 14 ਜੂਨ ਨੂੰ ਲੁਧਿਆਣਾ ਵਿਖੇ ਕੀਤੇ ਜਾਣ ਵਾਲੀ ਰੈਲੀ ਨੂੰ ਕਾਮਯਾਬ ਬਣਾਉਣ ਬਾਰੇ ਵਿਚਾਰਾਂ ਕੀਤੀਆਂ ਗਈਆਂ। ਜ਼ਿਲ੍ਹਾ ਪ੍ਰਧਾਨ ਸ. ਜਗਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਸਾਲ 2022 ਵਿੱਚ ਆਪ ਪਾਰਟੀ ਬਣਨ ਤੋਂ ਬਾਅਦ, ਸ਼ਹੀਦ ਭਗਤ ਸਿੰਘ ਦੇ ਪਿੰਡ ਤੋਂ ਸਹੁੰ ਚੁੱਕਣ ਤੋਂ ਬਾਅਦ ਪੰਜਾਬ ਦੀ ਆਪ ਸਰਕਾਰ ਨੇ ਭਗਤ ਸਿੰਘ ਦੇ ਆਦਰਸ਼ਾਂ ਤੋਂ ਪਾਸਾ ਵੱਟ ਲਿਆ। ਸਰਦਾਰ ਭਗਤ ਸਿੰਘ ਨੇ ਹਮੇਸ਼ਾ ਫਾਸਿਸਟ (ਪੂੰਜੀਵਾਦੀ) ਸਰਕਾਰਾਂ ਖਿਲਾਫ਼ ਆਪਣੀ ਲੜਾਈ ਲੜੀ, ਪਰ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਵਾਲੀ ਆਪ ਪਾਰਟੀ ਅੱਜ ਸਰਕਾਰੀ ਵਿਭਾਗਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਜਾ ਰਹੀ ਹੈ। ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਬਾਹਰ ਕੱਢਣ ਦੀ ਜਗ੍ਹਾ ਉਹਨਾਂ ਨੂੰ ਹੋਰ ਸਰਕਾਰੀ ਸਕੂਲ ਸੌਂਪਣ ਜਾ ਰਹੀ ਹੈ।

ਫਰੰਟ ਦੇ ਆਗੂਆਂ ਦਾ ਕਹਿਣਾ ਹੈ ਕਿ ਆਪ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ ਉਪਰੰਤ ਸਾਰੇ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਤ੍ਰਾਸਦੀ ਇਹ ਹੈ ਕਿ ਵਰਤਮਾਨ ਪੰਜਾਬ ਸਰਕਾਰ ਕੱਚੇ ਮੁਲਾਜ਼ਮਾਂ ਦੀ ਮੰਗਾਂ ਹੱਲ ਕਰਨ ਦੀ ਜਗ੍ਹਾ ਮੀਟਿੰਗ ਕਰਨ ਤੋਂ ਵੀ ਮੁਨਕਰ ਹੋ ਰਹੀ ਹੈ ਅਤੇ ਪਹਿਲਾਂ ਦੀਆਂ ਸਰਕਾਰਾਂ ਵਾਂਗ ਕਾਰਪੋਰੇਟ ਘਰਾਣਿਆ ਦੀ ਸੇਵਾ ਲਈ ਵਾਜਿਦ ਹੈ। ਸਰਕਾਰ ਦੇ ਇਸ ਗਲਤ ਰਵੱਈਏ ਦੀ ਪੋਲ ਖੋਲ੍ਹਣ ਲਈ 14 ਜੂਨ ਸਰਕਾਰ ਖ਼ਿਲਾਫ਼ ਲੁਧਿਆਣਾ ਵਿਖੇ ਪੋਲ ਖੋਲ੍ਹ ਰੈਲੀ ਕੀਤੀ ਜਾਵੇਗੀ। ਫਰੰਟ ਦੇ ਆਗੂਆਂ ਦਾ ਕਹਿਣਾ ਹੈ ਕਿ ਜਲਦ ਹੀ ਸਿੱਖਿਆ ਮੰਤਰੀ ਅਤੇ ਵਿਭਾਗ ਅੱਗੇ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਲੈ ਕੇ ਆਇਆ ਜਾਵੇਗਾ। ਇਸ ਮੌਕੇ ਸਰਦਾਰ ਜਗਜੀਤ ਸਿੰਘ ਤੋਂ ਇਲਾਵਾ ਕੁਲਵਿੰਦਰ ਸਿੰਘ, ਜਸਦੀਪ ਕੌਰ, ਮਨਜੀਤ ਕੌਰ, ਸੁਖਮੰਦਰ ਸਿੰਘ, ਰਮਿੰਦਰ ਕੌਰ, ਗਗਨ ਸ਼ਰਮਾ, ਸੰਦੀਪ ਕੌਰ, ਗੁਰਵਿੰਦਰ ਕੌਰ, ਕੰਵਰਪਾਲ ਸਿੰਘ, ਰਾਜਵੀਰ ਕੌਰ, ਦਲਵਿੰਦਰ ਸਿੰਘ, ਰਜਨੀ ਵਰਮਾ, ਹਰਜਿੰਦਰ ਕੌਰ, ਗਗਨਦੀਪ ਕੌਰ ਅਤੇ ਹੋਰ ਵੋਕੇਸ਼ਨਲ ਟੀਚਰ ਹਾਜ਼ਿਰ ਸਨ।

Author : Malout Live