ਪੰਜਾਬ 'ਚ ਸੰਤ ਕਬੀਰ ਦਾਸ ਜੈਯੰਤੀ ਦੇ ਮੱਦੇਨਜ਼ਰ ਗਜ਼ਟਿਡ ਛੁੱਟੀ ਦਾ ਐਲਾਨ
ਪੰਜਾਬ ਸਰਕਾਰ ਨੇ ਸੰਤ ਕਬੀਰ ਜੈਯੰਤੀ ਦੇ ਮੌਕੇ 'ਤੇ ਕੱਲ੍ਹ 11 ਜੂਨ, ਬੁੱਧਵਾਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਸੂਬੇ ਦੇ ਸਾਰੇ ਸਰਕਾਰੀ ਦਫ਼ਤਰ ਇਸ ਦਿਨ ਬੰਦ ਰਹਿਣਗੇ।
ਮਲੋਟ (ਪੰਜਾਬ) : ਪੰਜਾਬ ਸਰਕਾਰ ਨੇ ਸੰਤ ਕਬੀਰ ਜੈਯੰਤੀ ਦੇ ਮੌਕੇ 'ਤੇ ਕੱਲ੍ਹ 11 ਜੂਨ, ਬੁੱਧਵਾਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਸੂਬੇ ਦੇ ਸਾਰੇ ਸਰਕਾਰੀ ਦਫ਼ਤਰ ਇਸ ਦਿਨ ਬੰਦ ਰਹਿਣਗੇ। ਇਹ ਛੁੱਟੀ 15ਵੀਂ ਸਦੀ ਦੇ ਪ੍ਰਸਿੱਧ ਸੰਤ ਅਤੇ ਕਵੀ ਸੰਤ ਕਬੀਰ ਦਾਸ ਦੀ ਜਨਮ ਵਰ੍ਹੇਗੰਢ ਮਨਾਉਣ ਲਈ ਕੀਤੀ ਗਈ ਹੈ।
ਇਹ ਛੁੱਟੀ ਸਾਰੇ ਰਾਜ ਸਰਕਾਰੀ ਵਿਭਾਗਾਂ, ਬੋਰਡਾਂ ਅਤੇ ਜਨਤਕ ਖੇਤਰ ਦੀਆਂ ਕੰਪਨੀਆਂ 'ਤੇ ਲਾਗੂ ਹੋਵੇਗੀ। ਇਸ ਦਿਨ ਕੋਈ ਵੀ ਸਰਕਾਰੀ ਕੰਮ ਨਹੀਂ ਕੀਤਾ ਜਾਵੇਗਾ।
Author : Malout Live