ਸਰਕਾਰੀ ਕਾਲਜ ਸ਼੍ਰੀ ਮੁਕਤਸਰ ਸਾਹਿਬ ਵਿਖੇ ਬੀ.ਐੱਸ.ਸੀ ਭਾਗ-3 ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਦਾ ਹੋਇਆ ਆਯੋਜਨ
ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਸ਼ਾਨਦਾਰ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਿੱਚ ਬੀ.ਐੱਸ. ਸੀ ਭਾਗ- ਦੂਜਾ ਅਤੇ ਤੀਜਾ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰਿੰਸੀਪਲ ਸ੍ਰੀਮਤੀ ਮੰਜੂ ਕਪੂਰ ਦੀ ਯੋਗ ਅਗਵਾਈ ਅਤੇ ਵਾਈਸ ਪ੍ਰਿੰਸੀਪਲ ਪ੍ਰੋ. ਹਰਦਵਿੰਦਰ ਸਿੰਘ ਬਰਾੜ ਦੇ ਵਿਸ਼ੇਸ਼ ਯਤਨਾਂ ਸਦਕਾ ਇੱਕ ਸ਼ਾਨਦਾਰ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਦੇਖ-ਰੇਖ ਕਮੇਟੀ ਦੀ ਨਿਗਰਾਨੀ ਹੇਠ ਹੋਏ ਇਸ ਸਮਾਗਮ ਵਿੱਚ ਬੀ.ਐੱਸ. ਸੀ ਭਾਗ- ਦੂਜਾ ਅਤੇ ਤੀਜਾ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਮਨੋਰੰਜਨ ਲਈ ਵੱਖ-ਵੱਖ 'Funny Games (ਰੋਚਕ ਖੇਡਾਂ) ਦਾ ਪ੍ਰਬੰਧ ਵੀ ਕੀਤਾ ਗਿਆ, ਜਿਸ ਦਾ ਸਭ ਨੇ ਭਰਪੂਰ ਅਨੰਦ ਮਾਣਿਆ। ਵਿਜੇਤਾਵਾਂ ਦੀ ਚੋਣ (ਮਿਸ ਅਤੇ ਮਿਸਟਰ ਫੇਅਰਵੈਲ) ਸਮਾਰੋਹ ਦਾ ਮੁੱਖ ਖਿੱਚ ਦਾ ਕੇਂਦਰ ਰਿਹਾ। ਜੱਜਾਂ ਦੀ ਭੂਮਿਕਾ ਪ੍ਰੋ. ਮਨਜੀਤ ਕੌਰ, ਪ੍ਰੋ. ਮੀਨੂ ਜਿੰਦਲ ਅਤੇ ਪ੍ਰੋ. ਮਨਜੀਤ ਸਿੰਘ ਨੇ ਬਾਖੂਬੀ ਨਿਭਾਈ।
ਚੋਣ ਦੇ ਨਤੀਜੇ ਹੇਠ ਲਿਖੇ ਅਨੁਸਾਰ ਰਹੇ: ਮਿਸ ਫੇਅਰਵੈਲ ਗੁਰਸਿਮਰਨ ਕੌਰ ਬੀ.ਐੱਸ.ਸੀ ਭਾਗ-ਤੀਜਾ (810) ਮਿਸ ਬਿਊਟੀਫੁੱਲ ਏਕਨੂਰ ਕੌਰ ਬੀ.ਐੱਸ.ਸੀ ਤੀਜਾ (904) ਮਿਸ ਕਾਨਫੀਡੈਂਟ ਪ੍ਰਿਆ (905) ਅਤੇ ਲੜਕਿਆਂ ਵਿੱਚੋਂ ਮਿਸਟਰ ਫੇਅਰਵੈੱਲ ਨਵਨਦੀਪ ਸਿੰਘ ਬੀ.ਐੱਸ.ਸੀ ਤੀਜਾ (951) ਮਿਸਟਰ ਹੈੱਡਸਮ ਜਸ਼ਨਪ੍ਰੀਤ ਸਿੰਘ ਬੀ.ਐੱਸ.ਸੀ ਤੀਜਾ (960) ਅਤੇ ਮਿਸਟਰ ਕੋਨਫੀਡੈਂਟ ਭੁਪਿੰਦਰ ਸਿੰਘ ਬੀ.ਐੱਸ.ਸੀ ਤੀਜਾ (968) ਨੂੰ ਚੁਣਿਆ ਗਿਆ। ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਕਪੂਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੇ ਉੱਜਵਲ ਅਤੇ ਸੁਖਾਵੇਂ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸਤਿਕਾਰ ਵਜੋਂ ਪ੍ਰਿੰਸੀਪਲ ਮੈਡਮ ਨੂੰ ਇੱਕ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤਾ ਗਿਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਮੈਂਬਰ ਹਾਜ਼ਿਰ ਸੀ ਅਤੇ ਸਾਰਿਆਂ ਨੇ ਮਿਲ ਕੇ ਵਿਦਿਆਰਥੀਆਂ ਦੀਆਂ ਅਗਲੀਆਂ ਮੰਜ਼ਿਲਾਂ ਲਈ ਦੁਆਵਾਂ ਦਿੱਤੀਆਂ।
Author : Malout Live



