ਪੰਜਾਬ ਸਮੇਤ ਚਾਰ ਸੂਬਿਆਂ 'ਚ SIR ਦੀ ਸਮਾਂ ਹੱਦ ਵਧੀ, ਵੋਟਰ ਸੂਚੀ ਵੈਰੀਫਿਕੇਸ਼ਨ ਤੇ ਸੂਚੀ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਦਿੱਤਾ ਗਿਆ ਵਾਧੂ ਸਮਾਂ

ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਡੂੰਘੀ ਸਮੀਖਿਆ (ਐੱਸ.ਆਈ.ਆਰ) ਪ੍ਰੋਗਰਾਮ ਦੀ ਸਮਾਂ ਹੱਦ ਪੰਜਾਬ ਸਮੇਤ ਚਾਰ ਸੂਬਿਆਂ 'ਚ ਵਧਾ ਦਿੱਤੀ ਹੈ। ਕਮਿਸ਼ਨ ਨੇ ਬੁੱਧਵਾਰ ਨੂੰ ਸੋਧਿਆ ਪ੍ਰੋਗਰਾਮ ਜਾਰੀ ਕਰਦੇ ਹੋਏ ਕਿਹਾ ਕਿ ਕਈ ਸੂਬਿਆਂ 'ਚ ਵੋਟਰ ਸੂਚੀ ਵੈਰੀਫਿਕੇਸ਼ਨ ਤੇ ਸੂਚੀ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਵਾਧੂ ਸਮਾਂ ਦਿੱਤਾ ਗਿਆ ਹੈ। ਪੰਜਾਬ 'ਚ ਘਰ-ਘਰ ਵੈਰੀਫਿਕੇਸ਼ਨ ਮੁਹਿੰਮ ਦਾ ਸਮਾਂ ਵਧਾਇਆ ਗਿਆ ਹੈ।

ਮਲੋਟ (ਪੰਜਾਬ) : ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਡੂੰਘੀ ਸਮੀਖਿਆ (ਐੱਸ.ਆਈ.ਆਰ) ਪ੍ਰੋਗਰਾਮ ਦੀ ਸਮਾਂ ਹੱਦ ਪੰਜਾਬ ਸਮੇਤ ਚਾਰ ਸੂਬਿਆਂ 'ਚ ਵਧਾ ਦਿੱਤੀ ਹੈ। ਕਮਿਸ਼ਨ ਨੇ ਬੁੱਧਵਾਰ ਨੂੰ ਸੋਧਿਆ ਪ੍ਰੋਗਰਾਮ ਜਾਰੀ ਕਰਦੇ ਹੋਏ ਕਿਹਾ ਕਿ ਕਈ ਸੂਬਿਆਂ 'ਚ ਵੋਟਰ ਸੂਚੀ ਵੈਰੀਫਿਕੇਸ਼ਨ ਤੇ ਸੂਚੀ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਵਾਧੂ ਸਮਾਂ ਦਿੱਤਾ ਗਿਆ ਹੈ। ਪੰਜਾਬ 'ਚ ਘਰ-ਘਰ ਵੈਰੀਫਿਕੇਸ਼ਨ ਮੁਹਿੰਮ ਦਾ ਸਮਾਂ ਵਧਾਇਆ ਗਿਆ ਹੈ। ਇੱਥੇ ਬੀ.ਐੱਲ.ਓ ਹੁਣ ਤਿੰਨ ਅਗਸਤ ਤੱਕ ਇਹ ਪ੍ਰਕਿਰਿਆ ਜਾਰੀ ਰੱਖਣਗੇ। ਇਸ ਤੋਂ ਬਾਅਦ, 3 ਅਗਸਤ ਨੂੰ ਪੋਲਿੰਗ ਸਟੇਸ਼ਨਾਂ ਦੀ ਤਰਕਸੰਗਤਤਾ ਅਤੇ ਪੁਨਰਗਠਨ ਕੀਤਾ ਜਾਵੇਗਾ। ਸੂਬੇ 'ਚ ਖਰੜਾ ਵੋਟਰ ਸੂਚੀ 31 ਜੁਲਾਈ ਦੀ ਥਾਂ 13 ਅਗਸਤ ਨੂੰ ਜਾਰੀ ਹੋਵੇਗੀ। ਦਾਅਵੇ ਤੇ ਇਤਰਾਜ਼ ਦਾਖ਼ਲ ਕਰਨ ਦਾ ਸਮਾਂ 13 ਅਗਸਤ ਤੋਂ 12 ਸਤੰਬਰ ਤੱਕ ਤੈਅ ਕੀਤਾ ਗਿਆ ਹੈ।

ਦਾਅਵਿਆਂ ਤੇ ਇਤਰਾਜ਼ਾਂ ਦੇ ਨਿਪਟਾਰੇ ਦੀ ਪ੍ਰਕੀਰਿਆ 13 ਅਗਸਤ ਤੋਂ ਅੱਠ ਅਕਤੂਬਰ ਤੱਕ ਚੱਲੇਗੀ ਜਦਕਿ ਆਖ਼ਰੀ ਵੋਟਰ ਸੂਚੀ 10 ਅਕਤੂਬਰ ਦੀ ਥਾਂ 12 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਦਿੱਲੀ 'ਚ ਹੁਣ ਖਰੜਾ ਵੋਟਰ ਸੂਚੀ ਪੰਜ ਅਗਸਤ ਦੀ ਥਾਂ 17 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਉਥੇ, ਬੂਥ ਲੈਵਲ ਅਧਿਕਾਰੀਆਂ (ਬੀਐੱਲਓ) ਵੱਲੋਂ ਘਰ-ਘਰ ਜਾ ਕੇ ਵੈਰੀਫਿਕੇਸ਼ਨ ਦਾ ਕੰਮ 29 ਜੁਲਾਈ ਤੋਂ ਵਧਾ ਕੇ ਅੱਠ ਅਗਸਤ ਤੱਕ ਕਰ ਦਿੱਤਾ ਗਿਆ ਹੈ। ਤੇਲੰਗਾਨਾ 'ਚ ਖਰੜਾ ਵੋਟਰ ਸੂਚੀ 10 ਅਗਸਤ ਤੇ ਆਖ਼ਰੀ ਸੂਚੀ 12 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ। ਕਰਨਾਟਕ 'ਚ ਬੀ.ਐੱਲ.ਓ ਦਾ ਘਰ-ਘਰ ਦੌਰਾ 29 ਜੁਲਾਈ ਦੀ ਥਾਂ ਅੱਠ ਅਗਸਤ ਤੱਕ ਚੱਲੇਗਾ। ਉਥੇ ਖਰੜਾ ਸੂਚੀ ਪੰਜ ਅਗਸਤ ਦੀ ਥਾਂ 17 ਅਗਸਤ ਨੂੰ ਤੇ ਆਖ਼ਰੀ ਸੂਚੀ ਸੱਤ ਅਕਤੂਬਰ ਦੀ ਥਾਂ 19 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਹਰਿਆਣਾ ਤੇ ਆਂਧਰਾ ਪ੍ਰਦੇਸ਼ ਲਈ ਵੀ ਐੱਸ.ਆਈ.ਆਰ ਪ੍ਰੋਗਰਾਮ 'ਚ ਤਬਦੀਲੀ ਕੀਤੀ ਸੀ।

Author : Malout Live