ਮਲੋਟ ਨੇੜਲੇ ਪਿੰਡ ਰੱਤਾ ਟਿੱਬਾ ਵਿਖੇ ਲਗਾਇਆ ਗਿਆ ਗਊ ਭਲਾਈ ਕੈਂਪ
ਮਲੋਟ ਨੇੜਲੇ ਪਿੰਡ ਰੱਤਾ ਟਿੱਬਾ ਵਿਖੇ ਸਰਕਾਰੀ ਗਊਸ਼ਾਲਾ (ਕੈਟਲ ਪੌਂਡ) ਵਿਖੇ ਗਊ ਭਲਾਈ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 25000 ਰੁਪਏ ਦੀਆਂ ਮੁਫ਼ਤ ਦਵਾਈਆਂ ਗਊਸ਼ਾਲਾ ਨੂੰ ਭੇਂਟ ਕੀਤੀਆਂ ਗਈਆਂ। ਸ਼੍ਰੀ ਲਾਲਦੀਪ ਸਿੰਘ ਮੈਨੇਜਰ ਗਊਸ਼ਾਲਾ ਅਤੇ ਸ਼੍ਰੀ ਸਨਜੋਤ ਸਿੰਘ ਸਰਪੰਚ ਰੱਤਾ ਟਿੱਬਾ ਨੇ ਕੈਂਪ ਲਗਾਉਣ ਤੇ ਪੰਜਾਬ ਗਊ ਸੇਵਾ ਕਮਿਸ਼ਨ ਅਤੇ ਪਸ਼ੂ ਪਾਲਣ ਵਿਭਾਗ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ. ਗੁਰਮੀਤ ਸਿੰਘ ਖੁੱਡੀਆਂ ਮਾਨਯੋਗ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਕਾਰ ਦੀ ਯੋਗ ਰਹਿਨੁਮਾਈ ਹੇਠ ਅਤੇ ਸ਼੍ਰੀ ਰਾਹੁਲ ਭੰਡਾਰੀ ਪ੍ਰਮੁੱਖ ਸਕੱਤਰ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਮਿਤੀ 18-12-2025 ਨੂੰ ਸਰਕਾਰੀ ਗਊਸ਼ਾਲਾ (ਕੈਟਲ ਪੌਂਡ) ਰੱਤਾ ਟਿੱਬਾ (ਮਲੋਟ) ਵਿਖੇ ਗਊ ਭਲਾਈ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 25000 ਰੁਪਏ ਦੀਆਂ ਮੁਫ਼ਤ ਦਵਾਈਆਂ ਗਊਸ਼ਾਲਾ ਨੂੰ ਭੇਂਟ ਕੀਤੀਆਂ ਗਈਆਂ। ਇਸ ਮੌਕੇ ਡਾ. ਗੁਰਦਿੱਤ ਸਿੰਘ ਔਲਖ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸ਼੍ਰੀ ਮੁਕਤਸਰ ਸਾਹਿਬ ਨੇ ਗਊਸ਼ਾਲਾ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਛੂਤ ਦੀਆਂ ਬਿਮਾਰੀਆਂ ਤੋਂ ਬਚਾਓ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਸਮੇਂ- ਸਮੇਂ ਤੇ ਲਗਾਈ ਜਾਂਦੀ ਵੈਕਸੀਨੇਸ਼ਨ ਗਊਸ਼ਾਲਾ ਦੇ ਸਾਰੇ ਪਸ਼ੂਆਂ ਨੂੰ ਜਰੂਰ ਲਗਵਾਉਣ।
ਉਨ੍ਹਾਂ ਨੇ ਗਊਸ਼ਾਲਾ ਦੇ ਬਿਹਤਰ ਮੈਨੇਜਮੈਂਟ ਸੰਬੰਧੀ ਨੁਕਤੇ ਵੀ ਸਾਂਝੇ ਕੀਤੇ। ਡਾ. ਵਿਨੋਦ ਕੁਮਾਰ ਸੀਨੀਅਰ ਵੈਟਨਰੀ ਅਫ਼ਸਰ ਮਲੋਟ ਨੇ ਸਰਦੀ ਦੀ ਰੁੱਤ ਵਿੱਚ ਪਸ਼ੂਆਂ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ। ਡਾ. ਰਮਨਦੀਪ ਸਿੰਘ, ਡਾ. ਧੀਰਜ ਮਾਹਰ ਅਤੇ ਡਾ. ਅਮਰਿੰਦਰਜੀਤ ਸਿੰਘ ਦੀ ਟੀਮ ਵੱਲੋਂ 40 ਪਸ਼ੂਆਂ ਦਾ ਇਲਾਜ਼ ਕੀਤਾ ਗਿਆ। ਸ਼੍ਰੀ ਲਾਲਦੀਪ ਸਿੰਘ ਮੈਨੇਜਰ ਗਊਸ਼ਾਲਾ ਅਤੇ ਸ਼੍ਰੀ ਸਨਜੋਤ ਸਿੰਘ ਸਰਪੰਚ ਰੱਤਾ ਟਿੱਬਾ ਨੇ ਕੈਂਪ ਲਗਾਉਣ ਤੇ ਪੰਜਾਬ ਗਊ ਸੇਵਾ ਕਮਿਸ਼ਨ ਅਤੇ ਪਸ਼ੂ ਪਾਲਣ ਵਿਭਾਗ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੀ ਜਸ਼ਨਦੀਪ ਵੀ.ਆਈ ਮੋਹਲਾਂ, ਸ਼੍ਰੀ ਖੁਸਵੀਰ ਸਿੰਘ ਵੀ.ਆਈ ਤਰਖਾਣਵਾਲਾ ਸਮੇਤ ਪਸ਼ੂ ਪਾਲਣ ਵਿਭਾਗ ਦੇ ਹੋਰ ਸਟਾਫ਼ ਹਾਜ਼ਿਰ ਸਨ।
Author : Malout Live



