ਮਲੋਟ ਦੇ ਪਿੰਡ ਔਲਖ 'ਚ ਲੈਂਡ-ਮਾਫ਼ੀਆ ਦੇ ਖਿਲਾਫ਼ ਪ੍ਰਸ਼ਾਸਨ ਦਾ ਵੱਡਾ ਐਕਸ਼ਨ
ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਵੈਲੇ ਲੈਂਡ-ਮਾਫੀਆਂ ਦੇ ਖਿਲਾਫ਼ ਜ਼ਿਲ੍ਹੇ ਦੀ ਤਹਿਸੀਲ ਮਲੋਟ ਦੇ ਨਾਇਬ ਤਹਿਸੀਲਦਾਰ ਹਰਪ੍ਰੀਤ ਕੌਰ ਨੇ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਆਦੇਸ਼ 'ਤੇ ਸਖ਼ਤ ਕਾਰਵਾਈ ਕਰਦਿਆਂ ਜਿੱਥੇ ਪਿੰਡ ਔਲਖ ਦੇ ਹਾਈਵੇਅ 'ਤੇ ਗੈਰ-ਕਾਨੂੰਨੀ ਲੰਗ ਨਾਲ ਬਣਾਏ ਜਾ ਰਹੇ ਸ਼ੋਅ-ਰੂਮਾਂ ਅਤੇ ਅਵੈਪ ਕਲੋਨੀ ਦੇ ਨਿਰਮਾਣ ਨੂੰ ਰੁਕਵਾਉਣ ਸਮੇਤ ਗੈਰ-ਕਾਨੂੰਨੀ ਕਲੋਨੀਜ਼ ਦੀਆਂ ਰਜਿਸਟਰੀਆਂ ਕਰਨ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਵੈਲੇ ਲੈਂਡ-ਮਾਫੀਆਂ ਦੇ ਖਿਲਾਫ਼ ਜ਼ਿਲ੍ਹੇ ਦੀ ਤਹਿਸੀਲ ਮਲੋਟ ਦੇ ਨਾਇਬ ਤਹਿਸੀਲਦਾਰ ਹਰਪ੍ਰੀਤ ਕੌਰ ਨੇ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਆਦੇਸ਼ 'ਤੇ ਸਖ਼ਤ ਕਾਰਵਾਈ ਕਰਦਿਆਂ ਜਿੱਥੇ ਪਿੰਡ ਔਲਖ ਦੇ ਹਾਈਵੇਅ 'ਤੇ ਗੈਰ-ਕਾਨੂੰਨੀ ਲੰਗ ਨਾਲ ਬਣਾਏ ਜਾ ਰਹੇ ਸ਼ੋਅ-ਰੂਮਾਂ ਅਤੇ ਅਵੈਪ ਕਲੋਨੀ ਦੇ ਨਿਰਮਾਣ ਨੂੰ ਰੁਕਵਾਉਣ ਸਮੇਤ ਗੈਰ-ਕਾਨੂੰਨੀ ਕਲੋਨੀਜ਼ ਦੀਆਂ ਰਜਿਸਟਰੀਆਂ ਕਰਨ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਹੈ। ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੋਰ ਦੇ ਆਦੇਸ਼ਾਂ ਦਾ ਹਵਾਲਾ ਦਿੰਦਿਆਂ ਨਾਇਬ-ਤਹਿਸੀਲਦਾਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਮਲੋਟ ਤੋਂ ਸ਼੍ਰੀ ਮੁਕਤਸਰ ਸਾਹਿਬ ਹਾਈਵੇਅ ਅਤੇ ਮਲੋਟ ਤੋਂ ਬਠਿੰਡਾ ਰੋਡ ਹਾਈਵੇਅ ਸਮੇਤ ਸਮੁੱਚੇ ਇਲਾਕੇ ਦੇ ਲੈਂਡ-ਮਾਫੀਆਂ ਨੂੰ ਨਕੇਲ ਪਾਉਂਦਿਆਂ, ਗੈਰ-ਕਾਨੂੰਨੀ ਕਲੋਨੀਂਜ਼ ਦੀਆਂ ਰਜਿਸਟਰੀਆਂ ਕਰਨ ਦੀ ਪ੍ਰਕਿਰਿਆ ਨੂੰ ਸਖ਼ਤੀ ਨਾਲ ਰੋਕਿਆ ਗਿਆ ਹੈ।
ਉਹਨਾਂ ਆਖਿਆ ਕਿ ਆਮ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਗੈਰ-ਕਾਨੂੰਨੀ ਢੰਗ ਨਾਲ ਪ੍ਰਾਪਰਟੀ ਵੇਚਣ ਵਾਲਿਆਂ ਤੋਂ ਬਚਾਉਣ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਜਾਰੀ ਕੀਤੇ ਜਾਂਦੇ ਆਦੇਸ਼ਾਂ ਦੀ ਪਾਲਨਾਂ ਕੀਤੀ ਜਾ ਰਹੀ ਹੈ। ਪ੍ਰਸ਼ਾਸ਼ਨ ਦੇ ਅਨੁਸਾਰ ਗੈਰ-ਕਾਨੂੰਨੀ ਕਲੋਨੀ ਮਾਰਕੀਟ, ਸ਼ੋਅ-ਰੂਮ ਜਾਂ ਪਲਾਟਿੰਗ ਕਰਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਹੋਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਜ਼ਮੀਨ ਅਤੇ ਉਸਾਰੀਆਂ ਢਾਹ ਦਿੱਤੀਆਂ ਜਾਣਗੀਆਂ। ਪ੍ਰਸ਼ਾਸ਼ਨ ਦੇ ਅਨੁਸਾਰ ਲੋਕ ਸਰਕਾਰੀ ਨਿਯਮ ਪੂਰੇ ਕੀਤੇ ਬਿਨ੍ਹਾਂ ਕਿਸੇ ਵੀ ਗੈਰ-ਅਧਿਕਾਰਤ ਕਲੋਨੀ ਵਿੱਚ ਪਲਾਟ ਨਾ ਖਰੀਦਣ।
Author : Malout Live



