ਪਾਰਟੀ ਵਿਰੋਧੀ ਗਤੀਵਿਧੀਆਂ ਦੇ ਮੱਦੇਨਜ਼ਰ ਟਕਸਾਲੀ ਕਾਂਗਰਸੀ ਪਰਮਜੀਤ ਸਿੰਘ ਬਿੱਲੂ ਸਿੱਧੂ, ਮੋਹਕਮ ਸੰਧੂ ਅਤੇ ਗੁਰਮੀਤ ਸਿੰਘ ਜੀਤਾ ਵਿਰੁੱਧ ਕਾਰਵਾਈ

ਪਾਰਟੀ ਵਿਰੋਧੀ ਗਤੀਵਿਧੀਆਂ ਦੇ ਮੱਦੇਨਜ਼ਰ ਸ. ਮੋਹਕਮ ਸਿੰਘ ਸੰਧੂ ਵਾਸੀ ਸ੍ਰੀ ਮੁਕਤਸਰ ਸਾਹਿਬ, ਸ. ਪਰਮਜੀਤ ਸਿੰਘ ਬਿੱਲੂ ਟਕਸਾਲੀ ਕਾਂਗਰਸੀ, ਸ. ਗੁਰਮੀਤ ਸਿੰਘ ਜੀਤਾ ਸਾਬਕਾ ਐਮ.ਸੀ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ (Expel) ਕੀਤਾ ਜਾਂਦਾ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼ੁੱਭਦੀਪ ਸਿੰਘ ਬਿੱਟੂ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਸ਼੍ਰੀ ਮੁਕਤਸਰ ਸਾਹਿਬ ਦੇ ਅਨੁਸਾਰ ਸ. ਮੋਹਕਮ ਸਿੰਘ ਸੰਧੂ ਵਾਸੀ ਸ੍ਰੀ ਮੁਕਤਸਰ ਸਾਹਿਬ, ਸ. ਪਰਮਜੀਤ ਸਿੰਘ ਬਿੱਲੂ ਟਕਸਾਲੀ ਕਾਂਗਰਸੀ, ਸ. ਗੁਰਮੀਤ ਸਿੰਘ ਜੀਤਾ ਸਾਬਕਾ ਐਮ.ਸੀ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਸ. ਗੁਰਸੇਵਕ ਸਿੰਘ ਨੂੰ ਦਿੱਤੀ ਗਈ ਇੰਟਰਵਿਊ ਦੌਰਾਨ ਸ਼੍ਰੀ ਭੂਪੇਸ਼ ਬਘੇਲ, ਜਨਰਲ ਸਕੱਤਰ (ਇੰਚਾਰਜ, ਪੰਜਾਬ ਮਾਮਲੇ) ਦੇ ਖ਼ਿਲਾਫ਼ ਜਨਤਕ ਤੌਰ 'ਤੇ ਬਿਆਨਬਾਜ਼ੀ ਕੀਤੀ ਗਈ,

ਜਿਸ ਨਾਲ ਪਾਰਟੀ ਦੀ ਸਾਖ ਅਤੇ ਅਕਸ ਨੂੰ ਠੇਸ ਪਹੁੰਚੀ ਅਤੇ ਪਾਰਟੀ ਦੀ ਛਵੀ ਨੂੰ ਨੁਕਸਾਨ ਪਹੁੰਚਿਆ। ਇਸ ਗੰਭੀਰ ਅਨੁਸ਼ਾਸਨਹੀਣਤਾ ਨੂੰ ਧਿਆਨ ਵਿੱਚ ਰੱਖਦਿਆਂ ਪਾਰਟੀ ਦੇ ਨਿਯਮਾਂ ਅਨੁਸਾਰ ਸ. ਮੋਹਕਮ ਸਿੰਘ ਸੰਧੂ ਵਾਸੀ ਸ੍ਰੀ ਮੁਕਤਸਰ ਸਾਹਿਬ, ਸ. ਪਰਮਜੀਤ ਸਿੰਘ ਬਿੱਲੂ ਟਕਸਾਲੀ ਕਾਂਗਰਸੀ, ਸ. ਗੁਰਮੀਤ ਸਿੰਘ ਜੀਤਾ ਸਾਬਕਾ ਐਮ.ਸੀ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ (Expel) ਕੀਤਾ ਜਾਂਦਾ ਹੈ।

Author : Malout Live