ਸੁਖਣਾ ਅਬਲੂ ਦੇ ਸਰਕਾਰੀ ਸਕੂਲ ਨੂੰ ਮਿਲੀ 5.50 ਲੱਖ ਦੀ ਲਾਗਤ ਨਾਲ ਨਵੀਂ ਰਸੋਈ ਤੇ ਕਿਚਨ ਸ਼ੈੱਡ ਦੀ ਸਹੂਲਤ
ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਨੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ (ਸੰਧੂ ਪੱਤੀ) ਸੁਖਣਾ ਅਬਲੂ ਵਿਖੇ 5.50 ਲੱਖ ਦੀ ਲਾਗਤ ਨਾਲ ਬੱਚਿਆਂ ਦੇ ਦੁਪਹਿਰ ਦਾ ਖਾਣਾ ਬਣਾਉਣ ਲਈ ਤਿਆਰ ਹੋਈ ਰਸੋਈ, ਸਟੋਰ ਤੇ ਕਿਚਨ ਸ਼ੈੱਡ ਦਾ ਉਦਘਾਟਨ ਕੀਤਾ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ’ਚ ਅਹਿਮ ਕ੍ਰਾਂਤੀਕਾਰੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਨੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ (ਸੰਧੂ ਪੱਤੀ) ਸੁਖਣਾ ਅਬਲੂ ਵਿਖੇ 5.50 ਲੱਖ ਦੀ ਲਾਗਤ ਨਾਲ ਬੱਚਿਆਂ ਦੇ ਦੁਪਹਿਰ ਦਾ ਖਾਣਾ ਬਣਾਉਣ ਲਈ ਤਿਆਰ ਹੋਈ ਰਸੋਈ, ਸਟੋਰ ਤੇ ਕਿਚਨ ਸ਼ੈੱਡ ਦਾ ਉਦਘਾਟਨ ਕਰਦਿਆਂ ਕੀਤਾ। ਇਸ ਮੌਕੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁੱਖਣਾ ਅਬਲੂ ਵਿਖੇ ਬਹੁ ਮੰਤਵੀ ਸ਼ੈੱਡ, ਜਿਸ ਵਿੱਚ ਬੱਚਿਆਂ ਦੇ ਬੈਠਣ ਲਈ ਤਿਆਰ ਕੀਤਾ ਗਿਆ ਹੈ ਅਤੇ ਇੱਥੇ ਮਾਪੇ ਅਧਿਆਪਕ ਮਿਲਣੀ, ਫੰਕਸ਼ਨ ਕਰਨ ਲਈ ਤੇ ਵਹੀਕਲ ਪਾਰਕਿੰਗ ਲਈ ਇਸ ਨੂੰ ਵਰਤ ਸਕਦੇ ਹਨ।
ਉਨ੍ਹਾਂ ਸਕੂਲ ਦੀਆਂ ਛੱਤਾਂ ਦੇ ਫ਼ਰਸ਼ ਲਈ 4.50 ਲੱਖ ਲਈ ਵੀ ਗ੍ਰਾਂਟ ਜਾਰੀ ਕੀਤੀ। ਇਸ ਮੌਕੇ ਮੁੱਖ ਅਧਿਆਪਕ ਜਸਵਿੰਦਰ ਕੌਰ, ਮੁੱਖ ਅਧਿਆਪਕ ਕਰਮੀਤ ਕੌਰ, ਪਰਮਿੰਦਰਜੀਤ ਸਿੰਘ ਲਵਲੀ ਸਰਪੰਚ, ਇੰਦਰਜੀਤ ਸਿੰਘ ਮੈਂਬਰ, ਕਾਲਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਨਿੰਦਰ ਬਰਾੜ, ਗੁਰਪਿਆਰ ਫੌਜੀ, ਪ੍ਰਿਤਪਾਲ ਸਿੰਘ, ਰੇਸ਼ਮ ਬਰਾੜ, ਜਗਨ ਨਾਥ, ਬਲਦੇਵ ਸਿੰਘ, ਜਗਸੀਰ ਨੰਬਰਦਾਰ, ਗੁਰਜੰਟ ਸਿੰਘ, ਡਾ. ਗਗਨ, ਜਸਪ੍ਰੀਤ ਕੌਰ, ਮਾਸਟਰ ਹਰਗੋਬਿੰਦ ਸਿੰਘ, ਮਾਸਟਰ ਮਨਦੀਪ ਸਿੰਘ, ਸਮੂਹ ਸਟਾਫ, ਬੱਚਿਆ ਦੇ ਮਾਪੇ ਤੇ ਨਗਰ ਨਿਵਾਸੀ ਹਾਜ਼ਿਰ ਸਨ।
Author : Malout Live



