District NewsMalout News

76ਵੀਂ ਦੀਕਸ਼ਾ ਜੈਯੰਤੀ ਸਮਾਰੋਹ ਸਥਾਨਕ ਐਡਵਰਡਗੰਜ ਗੈਸਟ ਹਾਊਸ ਮਲੋਟ ਵਿਖੇ 30 ਅਕਤੂਬਰ ਨੂੰ

ਮਲੋਟ: ਐੱਸ.ਐੱਸ.ਜੈਨ ਸਭਾ ਮਲੋਟ ਵੱਲੋਂ ਸੰਥਾਰਾ ਸਾਧਿਕਾ ਉਪ-ਪ੍ਰਵਰਤਿਨੀ ਸ਼੍ਰੀ ਸਵਰਣ ਕਾਂਤਾ ਜੀ ਮਹਾਰਾਜ ਦੀ 76ਵੀਂ ਦੀਕਸ਼ਾ ਜੈਯੰਤੀ ਸਮਾਰੋਹ ਐਡਵਰਡਗੰਜ ਗੈਸਟ ਹਾਊਸ ਮਲੋਟ ਵਿਖੇ 30 ਅਕਤੂਬਰ ਨੂੰ ਸਵੇਰੇ 9:00 ਵਜੇ ਕਰਵਾਇਆ ਜਾ ਰਿਹਾ ਹੈ। ਇਸ ਸਮਾਰੋਹ ਵਿੱਚ ਉੱਤਰ ਭਾਰਤੀ ਪ੍ਰਵਰਤਿਨੀ ਮਹਾਂਸਾਧਵੀ ਸ਼੍ਰੀ ਸੁਧਾ ਜੀ ਮਹਾਰਾਜ ਆਪਣਾ ਆਸ਼ੀਰਵਾਦ ਪ੍ਰਦਾਨ ਕਰਨਗੇ। ਇਸ ਦੌਰਾਨ ਸਾਧਵੀ ਸ਼੍ਰੀ ਸਮਤਾ ਜੀ ਮਹਾਰਾਜ, ਸਾਧਵੀ ਸੁਸ਼ਾ ਜੀ ਮਹਾਰਾਜ, ਸਾਧਵੀ ਪ੍ਰਗਤੀ ਜੀ ਮਹਾਰਾਜ, ਸਾਧਵੀ ਮੈਤਰੀ ਜੀ ਮਹਾਰਾਜ, ਸਾਧਵੀ ਮਨਸਵੀ ਜੀ ਮਹਾਰਾਜ, ਸਾਧਵੀ ਯਤਨਾ ਜੀ ਮਹਾਰਾਜ, ਸਾਧਵੀ ਗਾਥਾ ਜੀ ਮਹਾਰਾਜ ਸ਼ਾਮਿਲ ਹੋਣਗੇ। ਇਸ ਬਾਰੇ ਜਾਣਕਾਰੀ ਦਿੰਦਿਆ ਲਾਲੀ ਜੈਨ ਨੇ ਦੱਸਿਆ ਕਿ ਇਸ ਸਮਾਗਮ ‘ਚ ਮੁੱਖ ਮਹਿਮਾਨ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਸਮਾਰੋਹ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਤਰੁਣੀ ਮੰਡਲ ਅਤੇ ਬਾਲ ਮੰਡਲ ਮਲੋਟ ਵੱਲੋਂ ਪੇਸ਼ ਕੀਤਾ ਜਾਵੇਗਾ। ਸਮਾਰੋਹ `ਚ ਸ਼ਰਧਾਲੂਆਂ ਲਈ ਭੰਡਾਰੇ ਦਾ ਆਯੋਜਨ ਵੀ ਕੀਤਾ ਜਾਵੇਗਾ। ਲਾਲੀ ਜੈਨ ਨੇ ਸਾਰੇ ਸ਼ਰਧਾਲੂਆਂ ਨੂੰ ਇਸ ਸਮਾਰੋਹ ‘ਚ ਭਾਗ ਲੈਣ ਦੀ ਅਪੀਲ ਕੀਤੀ।

Author: Malout Live

Leave a Reply

Your email address will not be published. Required fields are marked *

Back to top button