Punjab

50 ਹਜ਼ਾਰ ਟਨ ਪਰਾਲੀ ਤੋਂ ਪੈਦਾ ਕੀਤੀ ਜਾਵੇਗੀ 3 ਮੈਗਾਵਾਟ ਬਿਜਲੀ

ਖੰਨਾ: ਮੌਜੂਦਾ ਸਮੇਂ ਵਿੱਚ ਪਰਾਲੀ ਦੇ ਧੂੰਏਂ ਕਾਰਨ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਕਾਫੀ ਵੱਧਦਾ ਜਾ ਰਿਹਾ ਹੈ । ਜਿਸ ਦਾ ਸਿੱਧਾ ਅਸਰ ਲੋਕਾਂ ਦੀ ਸਿਹਤ ‘ਤੇ ਪੈ ਰਿਹਾ ਹੈ । ਇਸ ਵੱਧ ਰਹੇ ਧੂੰਏ ਕਾਰਨ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵਲੋਂ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਪਰ ਪਰਾਲੀ ਮੈਨਜਮੈਂਟ ਨੂੰ ਲੈ ਕੇ ਕੋਈ ਠੋਸ ਹੱਲ ਨਹੀਂ ਕੱਢਿਆ ਜਾ ਰਿਹਾ । ਪਰ ਹੁਣ ਇਸੇ ਪਰਾਲੀ ਦੀ ਮਦਦ ਨਾਲ ਬਿਜਲੀ ਪੈਦਾ ਕੀਤੀ ਜਾ ਸਕੇਗੀ । ਦਰਅਸਲ, ਖੰਨਾ ਅਤੇ ਫਤਿਹਗੜ੍ਹ ਸਾਹਿਬ ਦੇ 2 ਉਦਯੋਗਪਤੀ ਪਰਾਲੀ ਮੈਨਜਮੈਂਟ ਲਈ ਅੱਗੇ ਆਏ ਹਨ। ਜਿਸ ਵਿੱਚ ਖੰਨਾ ਤੋਂ ਵਰਿੰਦਰ ਗੁੱਡੂ ਤੇ ਫਤਿਹਗੜ੍ਹ ਸਾਹਿਬ ਤੋਂ ਸੁਰਿੰਦਰ ਕੁਮਾਰ ਵਲੋਂ ਕਰੀਬ 25 ਪਿੰਡਾਂ ਦੇ 2500 ਕਿਸਾਨਾਂ ਤੋਂ 50 ਹਜ਼ਾਰ ਟਨ ਪਰਾਲੀ ਇਕੱਠੀ ਕੀਤੀ ਜਾਵੇਗੀ. ਜਿਸ ਤੋਂ ਬਾਅਦ ਉਸ ਪਰਾਲੀ ਤੋਂ 3 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾਵੇਗਾ ।ਇਹ ਦੋਵੇਂ ਉਦਯੋਗਪਤੀ ਬਿਜਲੀ ਦੇ ਉਤਪਾਦਨ ਨੂੰ 15 ਮੈਗਾਵਾਟ ਤੱਕ ਲਿਜਾਣਾ ਚਾਹੁੰਦੇ ਹਨ, ਜਿਸ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਤੋਂ ਬਾਅਦ ਇਸ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ।

Leave a Reply

Your email address will not be published. Required fields are marked *

Back to top button