District NewsMalout News

ਮਲੋਟ ਵਿੱਚ ਬਠਿੰਡਾ ਰੋਡ ਸਥਿਤ ਮਾਲ ਵਿੱਚ ਸਪਾ ਸੈਂਟਰ ਦੀ ਆੜ ਹੇਠ ਚੱਲ ਰਹੇ ਦੇਹ ਵਪਾਰ ਦੇ ਧੰਦੇ ‘ਚ 16 ਲੜਕੇ-ਲੜਕੀਆਂ ਕਾਬੂ

ਮਲੋਟ : ਮਾਣਯੋਗ ਸ੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਮਨਮੀਤ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ (ਡੀ) ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਪਰਨਜੀਤ ਪੀ.ਪੀ.ਐੱਸ ਉਪ ਕਪਤਾਨ ਪੁਲਿਸ ਸਬ-ਡਿਵੀਜ਼ਨ ਮਲੋਟ ਦੀ ਅਗਵਾਈ ਹੇਠ ਇੰਸ ਕੁਲਦੀਪ ਕੌਰ ਅਤੇ ਸਬ-ਇੰਸਪੈਕਟਰ ਕਰਮਜੀਤ ਕੌਰ ਮੁੱਖ ਅਫਸਰ ਥਾਣਾ ਸਿਟੀ ਮਲੋਟ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ। ਜਦੋਂ ਸਬ-ਇੰਸਪੈਕਟਰ ਕੁਲਦੀਪ ਕੌਰ ਸਮੇਤ ਐੱਸ. ਆਈ ਕਰਮਜੀਤ ਕੌਰ ਮੁੱਖ ਅਫਸਰ ਥਾਣਾ ਸਿਟੀ ਮਲੇਟ, ASI ਸੁਖਦਿਆਲ ਸਿੰਘ, ਸੀ. ਸਿਪਾਹੀ ਪਵਨਦੀਪ ਸਿੰਘ, ਸੀ, ਸਿਪਾਹੀ ਜਗਦੀਪ ਸਿੰਘ ਮਹਿਲਾ ਸਿਪਾਹੀ ਗੁਰਪ੍ਰੀਤ ਕੌਰ, ਮਹਿਲਾ ਪੀ.ਐੱਚ.ਜੀ. ਵੀਨਾ ਰਾਣੀ ਰਾਮ, ਡਰਾਇਵਰ ਅੰਕੁਸ਼ ਕੁਮਾਰ ਦੇ ਥਾਏ ਗਸ਼ਤ ਦਾ ਚੈਕਿੰਗ ਹੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਬਠਿੰਡਾ ਚੌਂਕ, ਮਲੋਟ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਵਿਜੈ ਕੁਮਾਰ ਵਾਸੀ ਅਰਨੀਵਾਲਾ ਨੇ SOFT TOUCH 7 DAY SPA ਦੇ ਨਾਮ ਸਕਾਈ ਮਾਲ ਵਿੱਚ ਸਪਾ ਸੈਂਟਰ ਖੇਲ ਕੇ ਕਪਿਲ ਕੁਮਾਰ ਪੁੱਤਰ ਧਰਮਪਾਲ ਵਾਸੀ ਗਲੀ ਨੰਬਰ 03 ਪਟੇਲ ਨਗਰ ਮਲੋਟ ਹਾਲ ਪੁੱਡਾ ਕਲੋਨੀ ਮਲੋਟ ਅਤੇ ਸਿਮਰਜੀਤ ਕੌਰ ਪਤਨੀ ਬਲਜਿੰਦਰ ਸਿੰਘ ਵਾਸੀ ਹਨੂੰਮਾਨ ਮੰਦਿਰ ਰੋਡ ਕੈਂਪ ਮਲੋਟ ਨੂੰ ਕਿਰਾਏ ਪਰ ਦਿੱਤਾ ਹੋਇਆ ਹੈ

ਅਤੇ ਅਨਿਲ ਅਰੋੜਾ ਵਾਸੀ ਸ੍ਰੀ ਗੰਗਾਨਗਰ ਰਾਜਸਥਾਨ ਨੇ RELAY MAGIEAL SPA ਦੇ ਨਾਮ ਤੇ ਸਕਾਈ ਮਾਲ ਵਿੱਚ ਸਪਾ ਸੈਂਟਰ ਖੋਲ ਕੇ ਅਮ੍ਰਿਤਪਾਲ ਸਿੰਘ ਉਰਫ ਗੁਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਮਲੋਟ ਨੂੰ ਕਿਰਾਏ ਪਰ ਦਿੱਤਾ ਹੋਇਆ ਹੈ ਜੋ ਉਕਤਾਨ ਦੋਨੋਂ ਹੀ ਆਪਣੇ-ਆਪਣੇ ਸਪਾ ਸੈਂਟਰਾਂ ਵਿੱਚ ਚਕਲਾ ਚਲਾਉਂਦੇ ਹਨ, ਜੋ ਸਹੇਆਮ ਆਪਣੇ ਗਹਾਕਾ ਲਈ ਔਰਤਾਂ ਪੇਸ਼ ਕਰਦੇ ਹਨ ਅਤੇ ਆਪਣੇ ਆਪਣੇ ਸਪਾ ਸੈਂਟਰਾਂ ਵਿੱਚ ਬਣੇ ਹੋਏ ਕੈਬਨ ਦਿੰਦੇ ਹਨ, ਜੇਕਰ ਹੁਣੇ ਹੀ ਇਨ੍ਹਾਂ ਸਪਾ ਸੈਟਰਾਂ ਪਰ ਰੇਡ ਕੀਤਾ ਜਾਵੇ ਤਾਂ ਕੁੱਝ ਔਰਤਾਂ ਅਤੇ ਵਿਅਕਤੀ/ਗਾਹਕ ਇਹ ਧੰਦਾ ਕਰਦੇ ਹੋਏ ਰੰਗੇ ਹੱਥੀ ਕਾਬੂ ਆ ਸਕਦੇ ਹਨ। ਇਤਲਾਹ ਮੋਹਤਬਰ, ਠੋਸ ਅਤੇ ਭਰੋਸੇਯੋਗ ਹੋਣ ਤੇ ਰੋਗ ਕਰਕੇ ਸਪਾ ਸੈਂਟਰਾਂ ਵਿੱਚੋਂ ਕੁੱਲ 16 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। 02 ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ। ਮੁਕੰਦਮੇ ਦੀ ਤਫਤੀਸ਼ ਜਾਰੀ ਹੈ।

Author : Malout Live

Back to top button