ਸਟੇਟ ਪੱਧਰੀ ਬਾਸਕਿੱਟਬਾਲ ਟੂਰਨਾਮੈਂਟ ਲਈ ਜੀ.ਟੀ.ਬੀ ਖਾਲਸਾ ਸੀਨੀ. ਸੈਕੰ. ਸਕੂਲ ਮਲੋਟ ਦੇ ਵਿਦਿਆਰਥੀਆਂ ਦੀ ਹੋਈ ਚੋਣ

ਮਲੋਟ: ਲੁਧਿਆਣਾ ਵਿਖੇ ਸ਼ੁਰੂ ਹੋਣ ਜਾ ਰਹੇ ਸਟੇਟ ਪੱਧਰੀ ਬਾਸਕਿੱਟਬਾਲ ਟੂਰਨਾਮੈਂਟ (U-19) ਲਈ ਜੀ.ਟੀ.ਬੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਤਿੰਨ ਵਿਦਿਆਰਥੀਆਂ ਉਦੈਵੀਰ ਸਿੰਘ, ਗੁਨਤਾਜ ਬਰਾੜ ਅਤੇ ਗੁਰਮਨ ਸਿੰਘ ਦੀ    

ਚੋਣ ਹੋਈ ਜਿਸ ਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਅਮਰਜੀਤ ਨਰੂਲਾ ਅਤੇ ਵਾਇਸ ਪ੍ਰਿੰਸੀਪਲ ਮੈਡਮ ਸੋਨੀਆ ਸ਼ਰਮਾ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਣ ਜਾ ਰਹੇ ਸਟੇਟ ਟੂਰਨਮੈਂਟ ਲਈ ਸ਼ੁੱਭਕਾਮਨਾਵਾਂ ਦਿੱਤੀਆਂ। Author: Malout Live