ਰਾਸ਼ਟਰੀ ਪੋਸ਼ਣ ਤਹਿਤ ਕਰਵਾਏ ਸੈਮੀਨਾਰ ‘ਚ ਪਹੁੰਚੇ ਯੂਥ ਆਗੂ ਗੁਰਪ੍ਰੀਤ ਸਿੰਘ ਵਿਰਦੀ
ਮਲੋਟ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਮਹਿਲਾ-ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਸਦਕਾ ਪੰਜਾਬ ‘ਚ ਸਤੰਬਰ ਮਹੀਨੇ ਨੂੰ ਰਾਸ਼ਟਰੀ ਪੋਸ਼ਣ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ। ਆਂਗਣਵਾੜੀ ਅਤੇ ਆਸ਼ਾ ਵਰਕਰਾਂ ਵੱਲੋਂ ਗੁਰੂ ਨਾਨਕ ਨਗਰੀ ਮਲੋਟ ਵਿਖੇ ਕਰਵਾਏ ਗਏ ਰਾਸ਼ਟਰੀ ਪੋਸ਼ਣ ਸੰਬੰਧੀ ਸੈਮੀਨਾਰ ‘ਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ
ਦੇ ਜ਼ਿਲ੍ਹਾ ਵਾਈਸ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਦੀ ਪਹੁੰਚੇ। ਮਹਿਲਾ ਅਤੇ ਬਾਲ ਵਿਕਾਸ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਹਿਲਾਵਾਂ ਨੂੰ ਮਹਿਲਾਵਾਂ ਅਤੇ ਉਨ੍ਹਾਂ ਦੀ ਸਿਹਤ, ਬੱਚਾ ਅਤੇ ਸਿੱਖਿਆ ਪੋਸ਼ਣ ,ਔਰਤਾਂ ਅਤੇ ਬੱਚਿਆਂ ਲਈ ਰਵਾਇਤੀ ਖਾਣੇ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਆਂਗਣਵਾੜੀ ਵਰਕਰ ਰਾਜਿੰਦਰ ਕੌਰ ਅਤੇ ਅੰਜੂ ਬਾਲਾ, ਆਸ਼ਾ ਵਰਕਰ ਪਰਮਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ‘ਚ ਮਹਿਲਾਵਾਂ ਮੌਜੂਦ ਸਨ। Author: Malout Live