ਪਿੰਡ ਪੱਕੀ ਟਿੱਬੀ ਵਿਖੇ “ਨਿੱਕੀ ਜਿਹੀ ਖੁਸ਼ੀ ਸੰਸਥਾ” ਦੇ ਸਹਿਯੋਗ ਸਦਕਾ ਵਿਸ਼ਵ “ਕਾਲਾ ਪੀਲੀਆ ਦਿਵਸ” ਨਸ਼ਿਆਂ ਤੋਂ ਆਪਣਾ ਪਿੰਡ ਮੁਕਤ ਕਰਨ ਦੀ ਕੀਤੀ ਅਪੀਲ

ਮਲੋਟ (ਆਲਮਵਾਲਾ): ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੀਟਾ ਬਾਲਾ ਅਤੇ ਨੋਡਲ ਅਫਸਰ ਡਾ. ਦੁਪਿੰਦਰ ਕੁਮਾਰ ਤੰਬਾਕੂ ਕੰਟਰੋਲ ਸੈੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਸੀ.ਐੱਚ.ਸੀ ਆਲਮਵਾਲਾ ਡਾ. ਪਵਨ ਮਿੱਤਲ ਦੀ ਯੋਗ ਅਗਵਾਈ ਹੇਠ ਪਿੰਡ ਪੱਕੀ ਟਿੱਬੀ ਵਿਖੇ ਕੋਟਪਾ ਐਕਟ 2003 ਅਧੀਨ 18 ਸਾਲ ਤੋਂ ਘੱਟ ਉਮਰ ਵਾਲੇ ਨੂੰ ਤੰਬਾਕੂ ਪਦਾਰਥ ਵੇਚਣਾ ਅਤੇ ਖਰੀਦਣਾ ਕਾਨੂੰਨੀ ਅਪਰਾਧ ਹੈ।

ਇਸ ਦੌਰਾਨ ਅੱਜ ਪਿੰਡ ਪੱਕੀ ਟਿੱਬੀ ਵਿਖੇ ਆਉਂਦੀਆਂ ਸਾਰੀਆਂ ਦੁਕਾਨਾਂ ਤੇ "ਨਿੱਕੀ ਜਿਹੀ ਖੁਸ਼ੀ ਸੰਸਥਾ" ਦੇ ਸਹਿਯੋਗ ਸਦਕਾ HWC  ਸਟਾਫ (ਸੁਨੀਤਾ CHO ਅਤੇ ਗੁਰਪ੍ਰੀਤ ਸਿੰਘ MPHW) ਵੱਲੋਂ ਪੋਸਟਰ ਲਗਵਾਏ ਗਏ ਅਤੇ ਸਮੂਹ ਦੁਕਾਨਦਾਰਾਂ ਨੂੰ "ਵਿਸ਼ਵ ਕਾਲਾ ਪੀਲੀਆ ਦਿਵਸ" ਮੌਕੇ ਨਸ਼ਿਆਂ ਤੋਂ ਆਪਣੇ ਪਿੰਡ ਨੂੰ ਮੁਕਤ ਕਰਨ ਲਈ ਅਪੀਲ ਕੀਤੀ। ਇਸ ਮੌਕੇ ਸਟਾਫ ਨੇ ਵਿਸ਼ਵਾਸ਼ ਦਿਵਾਇਆ ਕਿ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਵਿੱਚ ਸਿਹਤ ਵਿਭਾਗ ਦਾ ਪੂਰਾ ਸਹਿਯੋਗ ਦੇਵਾਂਗੇ, ਤਾਂ ਜੋ ਕਿ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। Author: Malout Live