District NewsMalout News
ਵਰਿੰਦਰ ਢੋਸੀਵਾਲ ਦੁਆਰਾ ਬਲਜੀਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਇੱਕੋਂ ਪਰਿਵਾਰ ਦੇ 32 ਮੈਂਬਰ ਹੋਏ ਆਪ ਵਿੱਚ ਸ਼ਾਮਿਲ
ਮਲੋਟ:- ਚੋਣਾਂ ਦੌਰਾਨ ਆਪ ਦਾ ਗਰਾਫ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਜਿਸ ਦੌਰਾਨ ਹਲਕਾ ਮਲੋਟ ਤੋਂ ਉਮੀਦਵਾਰ ਬਲਜੀਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਪਿੰਡ ਚਿੱਬੜਾਂਵਾਲੀ ਦੇ ਸਰਦਾਰ ਬੰਤਾ ਸਿੰਘ ਦੇ ਪਰਿਵਾਰ ਦੇ 32 ਮੈਂਬਰ ਵਰਿੰਦਰ ਢੋਸੀਵਾਲ ਜੁਆਇੰਟ ਸੈਕਟਰੀ ਪੰਜਾਬ ਆਮ ਆਦਮੀ ਪਾਰਟੀ ਦੀ ਰਹਿਨੁਮਾਈ ਹੇਠ ਆਪ ਪਾਰਟੀ ਕੀਤੀ ਜੁਆਇੰਨ।
ਇਸ ਮੌਕੇ ਵਰਿੰਦਰ ਢੋਸੀਵਾਲ ਨੇ ਵਿਸ਼ਵਾਸ਼ ਦਵਾਇਆ ਕਿ ਉਹਨਾਂ ਦਾ ਪਾਰਟੀ ਵਿੱਚ ਮਾਣ ਸਤਿਕਾਰ ਰੱਖਿਆ ਜਾਵੇਗਾ ਅਤੇ ਆਪ ਦੀ ਸਰਕਾਰ ਬਣਨ ਤੇ ਸਿਹਤ, ਸਿੱਖਿਆ ਅਤੇ ਰੋਜ਼ਗਾਰ ਦੇ ਮਸਲੇ ਸਭ ਤੋਂ ਪਹਿਲਾ ਹੱਲ ਕੀਤੇ ਜਾਣਗੇ। ਇਸ ਮੌਕੇ ਮਿੱਡੂ ਸਿੰਘ, ਕਾਲਾ ਸਿੰਘ, ਮਨਜੀਤ ਸਿੰਘ, ਸੱਤਾ ਸਿੰਘ, ਜਗਮੀਤ ਸਿੰਘ, ਖੁਸ਼ਦੀਪ ਕੌਰ, ਬੇਅੰਤ ਕੌਰ ਅਤੇ ਬਾਕੀ ਹੋਰ ਪਰਿਵਾਰ ਮੈਂਬਰ ਸ਼ਾਮਿਲ ਸਨ।