ਸੁਪਰੀਮ ਕੋਰਟ ਅਤੇ ਪੰਜਾਬ-ਹਰਿਆਣਾ ਹਾਈਕੋਰਟ ਦੀਆਂ ਮਹੱਤਵਪੂਰਨ ਜੱਜਮੈਂਟ ਹੁਣ ਹਿੰਦੀ ਅਤੇ ਖੇਤਰੀ ਭਾਸ਼ਾਵਾਂ ਵਿੱਚ ਵੀ ਉਪਲੱਬਧ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਅਤੇ ਪੰਜਾਬ-ਹਰਿਆਣਾ ਹਾਈਕੋਰਟ ਦੀਆਂ ਮਹੱਤਵਪੂਰਨ ਜੱਜਮੈਂਟ ਦੀ ਕਾਪੀ ਹੁਣ ਅੰਗਰੇਜੀ ਦੇ ਨਾਲ-ਨਾਲ ਹਿੰਦੀ ਜਾਂ ਹੋਰਨਾਂ ਖੇਤਰੀ ਭਾਸ਼ਾਵਾਂ ਵਿੱਚ ਵੀ ਉਪਲੱਬਧ ਹੋ ਸਕਦੀ ਹੈ। ਇਹ ਜਾਣਕਾਰੀ ਦਿੰਦਿਆਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਇਸ ਦੇ ਲਈ ਈ.ਐੱਸ.ਸੀ.ਆਰ ਅਤੇ ਪੰਜਾਬ-ਹਰਿਆਣਾ ਹਾਈਕੋਰਟ ਦੀ ਵੈੱਬਸਾਈਟ, ਜਿਸ ਦਾ ਲਿੰਕ https://highcourtchd.gov.in/  ਹੈ, ’ਤੇ ਜਾ ਕੇ ਟਰਾਂਸਲੇਟਡ ਹਾਈਕੋਰਟ ਜੱਜਮੈਂਟ ’ਤੇ ਕਲਿੱਕ ਕਰਨ ’ਤੇ ਮਹੱਤਵਪੂਰਨ ਜੱਜਮੈਂਟ ਵੱਖ-ਵੱਖ ਸਥਾਨਕ ਭਾਸ਼ਾਵਾਂ ਵਿੱਚ ਵੀ ਮਿਲ ਸਕਦੀਆਂ ਹਨ।

ਇਸੇ ਵੈੱਬਸਾਈਟ ਤੇ ਸੁਪਰੀਮ ਕੋਰਟ ਦੀਆਂ ਵੀ ਮਹੱਤਵਪੂਰਨ ਜੱਜਮੈਂਟ ਹਿੰਦੀ ਸਮੇਤ ਸਥਾਨਕ ਭਾਸ਼ਾਵਾਂ ਜਿਵੇਂ ਪੰਜਾਬੀ ਵਿੱਚ ਵੀ ਮਿਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਹੂਲਤ ਆਮ ਲੋਕਾਂ, ਵਕੀਲਾਂ ਜਾਂ ਕਾਨੂੰਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ। Author : Malout Live