ਆਂਗਣਵਾੜੀ ਸਰਕਲ ਆਲਮਵਾਲਾ ਨੇ ਧੂਮ-ਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ

ਮਲੋਟ: ਆਂਗਣਵਾੜੀ ਸਰਕਲ ਆਲਮਵਾਲਾ ਦੀਆਂ ਸਮੂਹ ਵਰਕਰਾਂ ਵੱਲੋਂ ਸੀ.ਡੀ.ਪੀ.ਓ ਪੰਕਜ ਕੁਮਾਰ ਦੀ ਯੋਗ ਅਗਵਾਈ ਸਦਕਾ ਪਿੰਡ ਬੋਦੀਵਾਲਾ ਵਿਖੇ ਧੂਮ-ਧਾਮ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਸੁਪਰਵਾਈਜ਼ਰ ਮੈਡਮ ਸ਼੍ਰੀਮਤੀ ਰਾਜਵੰਤ ਕੌਰ ਅਤੇ ਜੀ.ਓ.ਜੀ ਆਲਮਵਾਲਾ ਸੁਰਜੀਤ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਪਹੁੰਚੇ

ਅਤੇ ਜੀ.ਓ.ਜੀ ਸੁਰਜੀਤ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਰੀਬਨ ਕੱਟ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਹਨਾਂ ਸਮੂਹ ਵਰਕਰਾਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ 3-4 ਦਹਾਕੇ ਪਹਿਲਾਂ ਪਿੰਡਾਂ ਵਿੱਚ ਤੀਆਂ ਦੇ ਪਿੜ ਹੁੰਦੇ ਸਨ ਜੋ ਕਿ ਪੱਛਮੀ ਸਭਿਆਚਾਰ ਦੇ ਪ੍ਰਭਾਵ ਹੇਠ ਅਲੋਪ ਹੁੰਦੇ ਜਾ ਰਹੇ ਹਨ। ਪਿੰਡਾਂ ਦੇ ਪਿੜ ਵਿੱਚ ਤੀਆਂ ਦੇ ਖੜਾਕ ਪੈਣ ਦੀ ਥਾਂ ਹੁਣ ਇਹ ਤੀਆਂ ਸਕੂਲਾਂ, ਕਾਲਜਾਂ ਅਤੇ ਵਿਆਹ ਪੈਲੇਸਾਂ ਦੀਆਂ ਸਟੇਜਾਂ ਦਾ ਕੁੱਝ ਘੰਟੇ ਦਾ ਮਹਿਮਾਨ ਬਣ ਕੇ ਰਹਿ ਗਈਆਂ ਹਨ। Author: Malout Live