ਟੁੱਥਪੇਸਟ ਵਰਤਣ ਤੋਂ ਪਹਿਲਾਂ ਸਾਵਧਾਨ !

1. ਕੀ ਤੁਸੀਂ ਜਾਣਦੇ ਹੋ ਕਿ ਟੁੱਥਪੇਸਟ ਦੀ ਵਜ੍ਹਾ ਨਾਲ ਵੀ ਸ਼ੂਗਰ ਹੋ ਸਕਦੀ ਹੈ।
2.ਹਾਲੀਆ ਖੋਜ ਮੁਤਾਬਕ, ਇੱਕ ਆਮ ਰਸਾਇਣ ਹੈ ਜੋ ਖਾਣੇ, ਦਵਾਈਆਂ, ਟੁੱਥਪੇਸਟ ਆਦਿ ’ਚ ਮੌਜੂਦ ਹੁੰਦਾ ਹੈ। ਇਸ ਰਸਾਇਣ ਦੀ ਵਜ੍ਹਾ ਕਰਕੇ ਟਾਈਪ 2 ਸ਼ੂਗਰ ਹੋ ਸਕਦਾ ਹੈ।
3. ਇਸ ਰਸਾਇਣ ਦਾ ਨਾਂ ਟਾਈਟੇਨੀਅਮ ਡਾਈਆਕਸਾਈਡ ਹੈ ਜੋ ਖਾਣ-ਪੀਣ ਦੀਆਂ ਚੀਜ਼ਾਂ ਦੇ ਨਾਲ-ਨਾਲ ਕਾਸਮੈਟਿਕਸ ਵਿੱਚ ਵੀ ਵੱਡੀ ਮਾਤਰਾ ਵਿੱਚ ਪਾਇਆ ਜਾਂਦਾ ਹੈ, ਪਰ ਵਿਗਿਆਨੀਆਂ ਨੇ ਇਸ ਨੂੰ ਖਤਰਨਾਕ ਦੱਸਿਆ ਹੈ।
4. ਟੈਕਸਾਸ ਯੂਨਵਰਸਿਟੀ ਦੇ ਖੋਜੀਆਂ ਨੇ ਪਤਾ ਕੀਤਾ ਕਿ ਇਸ ਰਸਾਇਣ ਵਿੱਚ ਸਫ਼ੈਦ ਰੰਗ ਦਾ ਅਣੂ ਹੁੰਦਾ ਹੈ ਜੋ ਟੁੱਥਪਸੇਟ ਵਿੱਚ ਮਿਲਾ ਕੇ ਦੰਦਾਂ ਨੂੰ ਚਮਕਾਉਣ ਲਈ ਵਰਤਿਆ ਜਾਂਦਾ ਹੈ ਪਰ ਇਹ ਟਾਈਪ 2 ਸ਼ੂਗਰ ਲਈ ਜ਼ਿੰਮੇਵਾਰ ਹੋ ਸਕਦਾ ਹੈ।
5.ਖੋਜ ਵਿੱਚ ਪਤਾ ਲੱਗਾ ਕਿ ਜਿੰਨਾਂ ਲੋਕਾਂ ਨੂੰ ਟਾਈਪ 2 ਸ਼ੂਗਰ ਸੀ, ਉਨ੍ਹਾਂ ਦੇ ਪੈਂਕਰੀਆਜ਼ (ਢਿੱਡ) ਵਿੱਚ ਇਸੇ ਰਸਾਇਣ ਦੇ ਕਣ ਪਾਏ ਗਏ। ਇਹ ਨਾ ਸਿਰਫ ਇਮਿਊਨਜ਼ ਨੂੰ ਰਿਸਪੌਂਸ ਦੇਣ ਵਾਲੇ ਚਿੱਟੇ ਲਹੂ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਬਲਕਿ ਤੰਦਰੁਸਤ ਸੈੱਲਾਂ ਨੂੰ ਮਾਰ ਤੇ ਸਰੀਰ ਦੇ ਅੰਗਾਂ ਵਿੱਚ ਸੋਜ ਵਧਾ ਦਿੰਦਾ ਹੈ।
6. ਇਹ ਖੋਜ ਕਰਨ ਲਈ ਉਨ੍ਹਾਂ 11 ਜਣਿਆਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਵਿੱਚ ਇਸ ਰਸਾਇਣ ਦੇ ਕਣ ਪਾਏ ਗਏ ਸੀ।
7.ਖੋਜ ਦੇ ਨਤੀਜਿਆਂ ਵਿੱਚ ਪਤਾ ਲੱਗਾ ਕਿ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਸੀ, ਉਸ ਦਾ ਵੱਡਾ ਕਾਰਨ ਇਹ ਰਸਾਇਣ ਸੀ। 8.ਖੋਜ ਦੇ ਮੁੱਖ ਵਿਗਿਆਨੀ ਡਾ. ਹੇਲਰ ਨੇ ਕਿਹਾ ਕਿ ਜੇ ਤੁਸੀਂ ਕੋਈ ਟੁੱਥਪੇਸਟ ਜਾਂ ਅਜਿਹੀ ਚੀਜ਼ ਲੈਂਦੇ ਹੋ, ਜੋ ਸਫੈਦੀ ਲਈ ਜ਼ਿੰਮੇਵਾਰ ਹੈ, ਤਾਂ ਇਸ ਨੂੰ ਲੈਣ ਤੋਂ ਪਹਿਲਾਂ ਇਹ ਜਾਂਚ ਲਉ ਕਿ ਉਸ ਵਿੱਚ ਕਿੰਨੇ ਫੀਸਦੀ ਟਾਈਟੇਨੀਅਮ ਡਾਈਆਕਸਾਈਡ ਰਸਾਇਣ ਮਿਲਾਇਆ ਹੋਇਆ ਹੈ।