Malout News

ਅਧਿਆਪਕ ਵਲੋਂ ਵਿਦਿਆਰਥੀ ਨੂੰ ਡੰਡਿਆਂ ਨਾਲ ਕੁੱਟਿਆ ਗਿਆ

ਮਲੋਟ:- ਪਿੰਡ ਛਾਪਿਆਂਵਾਲੀ ‘ਚ ਸਕੂਲ ਦੇ ਅਧਿਆਪਕ ਵਲੋਂ 5ਵੀਂ ਜਮਾਤ ਦੇ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਆਪਕ ਨੇ ਮਾਸੂਮ ਨੂੰ ਬੇਹਿਰਮੀ ਨਾਲ ਜਾਨਵਰਾਂ ਵਾਂਗ ਕੁੱਟਿਆ। ਅਧਿਆਪਕ ਦੀ ਡਰ ਤੋਂ ਬੱਚਾ ਸਹਿਮਿਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਚੇ ਦੇ ਪਿਤਾ ਨੇ ਦੱਸਿਆ ਕਿ ਸਕੂਲ ‘ਚ ਬੱਚੇ ਜਾਮਣ ਤੋੜਦੇ-ਤੋੜਦੇ ਲੜ ਪਏ ਸੀ , ਜਿਸ ਕਾਰਨ ਗੁੱਸੇ’ਵਿੱਚ ਆਏ ਅਧਿਆਪਕ ਨੇ ਬੱਚੇ ਨੂੰ ਡੰਡਿਆਂ ਨਾਲ ਕੁੱਟਿਆ। ਅਤੇ ਉਸਦੇ ਸ਼ਰੀਰ ‘ਤੇ ਡੰਡਿਆਂ ਦੇ ਨਿਸ਼ਾਨ ਪੈ ਗਏ। ਅਧਿਆਪਕ ਦੀ ਇਸ ਕਰਤੂਤ ਦਾ ਪਤਾ ਉਦੋਂ ਲੱਗਾ ਜਦੋਂ ਬੱਚੇ ਦੀ ਮਾਂ ਉਸਨੂੰ ਨਹਾਉਣ ਲੱਗੀ ਤਾਂ ਬੱਚੇ ਦੀ ਪਿੱਠ ‘ਤੇ ਨਿਸ਼ਾਨ ਵੇਖੇ ਗਏ। ਪਰਿਵਾਰ ਮੁਤਾਬਿਕ ਅਧਿਆਪਕ ਦੇ ਕਹਿਣ ‘ਤੇ ਕੁਝ ਲੋਕ ਉਸ ‘ਤੇ 15000 ਰੁਪਏ ‘ਚ ਰਾਜ਼ੀਨਾਮਾ ਕਰਨ ਲਈ ਦਬਾਅ ਪਾ ਰਹੇ ਹਨ, ਜਦਕਿ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ। ਇਸ ਸਾਰੇ ਮਾਮਲੇ ਬਾਰੇ ਬਲਾਕ ਸਿੱਖਿਆ ਅਫਸਰ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਨੂੰ ਦੋਵਾਂ ਧਿਰਾਂ ‘ਚ ਰਾਜ਼ੀਨਾਮਾ ਹੋਣ ਦੀ ਸੂਚਨਾ ਮਿਲੀ ਸੀ ਪਰ ਹੁਣ ਸ਼ਿਕਾਇਤ ਮਿਲਣ ਮਗਰੋਂ ਉਹ ਕਾਰਵਾਈ ਕਰਨਗੇ। ਅਧਿਆਪਕ ਦੀ ਇਸ ਤਰ੍ਹਾਂ ਭਿਆਨਕ ਕੁੱਟ ਬੱਚੇ ਦੇ ਸਿਰਫ ਸਰੀਰ ਹੀ ਨਹੀਂ, ਦਿਲ-ਦਿਮਾਗ ‘ਤੇ ਵੀ ਡੂੰਘੀ ਸੱਟ ਮਾਰਦੀ ਹੈ।

Leave a Reply

Your email address will not be published. Required fields are marked *

Back to top button