District NewsMalout News

ਡੀ.ਏ.ਵੀ ਕਾਲਜ ਮਲੋਟ ਦੇ ਵਿਦਿਆਰਥੀਆਂ ਨੇ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਵਿੱਚ ਹਿੱਸਾ ਲੈ ਕੇ ਕੀਤਾ ਕਾਲਜ ਦਾ ਨਾਂ ਰੋਸ਼ਨ

ਮਲੋਟ : ਡੀ.ਏ.ਵੀ ਕਾਲਜ ਮਲੋਟ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਸ੍ਰੀ ਸੁਭਾਸ਼ ਗੁਪਤਾ ਅਤੇ ਯੂਥ ਵੈਲਫੇਅਰ -ਗਤੀਵਿਧੀਆਂ ਦੇ ਇੰਚਾਰਜ ਡਾ. ਮੁਕਤਾ ਮੁਟਨੇਜਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਹਿੱਸਾ ਲਿਆ। ਇਹਨਾਂ ਵਿਦਿਆਰਥੀਆਂ ਗੁਰਪ੍ਰੀਤ, ਹਿਮਾਨੀ, ਤਨੀਸ਼ਾ ਅਤੇ ਕਰਨਪ੍ਰੀਤ ਨੇ ਕੈਂਪ ਵਿਖੇ ਅਲੱਗ-ਅਲੱਗ ਗਤੀਵਿਧੀਆਂ ਵਿੱਚ ਭਾਗ ਲੈ ਕੇ ਵਧੀਆ ਕਾਰਗੁਜਾਰੀ ਦਾ ਪ੍ਰਮਾਣ ਦਿੱਤਾ ਅਤੇ ਆਪਣੀ ਵਿਲੱਖਣਤਾ ਅਤੇ ਯੋਗਤਾ ਦੇ ਆਧਾਰ ਤੇ ਵਿਦਿਆਰਥੀਆਂ ਨੇ ‘O’, ‘A+’ ਅਤੇ ‘A’ ਗ੍ਰੇਡ ਪ੍ਰਾਪਤ ਕੀਤੇ।

ਇਸ ਕੈਂਪ ਵਿੱਚ ਗੁਰਪ੍ਰੀਤ ਨੇ ਬੈਸਟ ਕੈਂਪ ਲੀਡਰ ਵਿੱਚ ਪਹਿਲਾ ਸਥਾਨ, ਹਿਮਾਨੀ ਨੇ ਹੈਂਡਰਾਈਟਿੰਗ ਵਿੱਚ ਪਹਿਲਾ ਸਥਾਨ ਅਤੇ ਗਰੁੱਪ ਸਕਿੱਟ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਯੂਥ ਵੈਲਫੇਅਰ ਵਿਭਾਗ, ਪੰਜਾਬ ਯੂਨੀਵਰਸਿਟੀ ਦੇ ਡਾਇਰੈਕਟਰ ਵੱਲੋਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਕਾਲਜ ਵਾਪਸੀ ਤੇ ਕਾਲਜ ਦੇ ਪ੍ਰਿੰਸੀਪਲ, ਯੂਥ ਵੈਲਫੇਅਰ ਗਤੀਵਿਧੀਆਂ ਦੇ ਇੰਚਾਰਜ ਸਹਿਤ ਸ਼੍ਰੀ ਦੀਪਕ ਅਗਰਵਾਲ ਅਤੇ ਸ੍ਰੀ ਰਾਮ ਮਨੋਜ ਸ਼ਰਮਾ ਨੇ ਬੱਚਿਆਂ ਦੀ ਇਸ ਪ੍ਰਾਪਤੀ ਤੇ ਵਧਾਈ ਦਿੰਦਿਆਂ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।

Author : Malout Live

Back to top button