District NewsMalout News

ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ (169) ਦੀ ਮਹੀਨਾਵਾਰ ਮੀਟਿੰਗ ਭਾਈ ਮਹਾਂ ਸਿੰਘ ਹਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਈ

ਮਲੋਟ: ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ (169) ਦੀ ਮਹੀਨਾਵਾਰ ਮੀਟਿੰਗ ਭਾਈ ਮਹਾਂ ਸਿੰਘ ਹਾਲ ਵਿੱਚ ਜਿਲਾ ਸ਼੍ਰੀ ਮੁਕਤਸਰ ਸਾਹਿਬ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਮੜ੍ਹਮੱਲੂ, ਚੇਅਰਮੈਨ ਸਰਦਾਰ ਅਵਤਾਰ ਸਿੰਘ ਜੰਡੋਕੇ, ਤਹਿਸੀਲ ਮੁਕਤਸਰ ਸਾਹਿਬ ਦੇ ਪ੍ਰਧਾਨ ਸਰਦਾਰ ਗੁਰਜੰਟ ਸਿੰਘ ਮਹੰਤ ਅਤੇ ਜਗਸੀਰ ਸਿੰਘ ਸੁਖਨਾ, ਬਿੰਦਰਪਾਲ ਸਿੰਘ ਝਬੇਲਵਾਲੀ ਦੋਨੋਂ ਸਟੇਟ ਬਾਡੀ ਪੰਜਾਬ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਫਾਜ਼ਿਲਕਾ ਦੇ ਜਿਲ੍ਹਾ ਪ੍ਰਧਾਨ ਸ. ਬਲਵੰਤ ਸਿੰਘ ਰਾਣਾ, ਵਾਇਸ ਪ੍ਰਧਾਨ ਪੂਰਨ ਸਿੰਘ ਅਰਨੀਵਾਲਾ, ਬਲਜਿੰਦਰ ਸਿੰਘ ਮੱਕੜ ਅਤੇ ਹਰਜੀਤ ਸਿੰਘ ਸ਼ਹਿਰੀ ਪੰਜਾਬ ਪ੍ਰਧਾਨ ਐੱਸ.ਸੀ ਵਿੰਗ ਆਮ ਆਦਮੀ ਪਾਰਟੀ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ। ਮੀਟਿੰਗ ਵਿੱਚ ਨੰਬਰਦਾਰ ਯੂਨੀਅਨ ਗਾਲਿਬ ਗਰੁੱਪ ਸਰਕਾਰ ਤੋਂ ਮੰਗ ਕਰਦੀ ਹੈ ਕਿ ਨੰਬਰਦਾਰ ਨੂੰ ਵੀ ਐੱਮ.ਪੀ ਟਿਕਟ ਦਿੱਤੀ ਜਾਵੇ ਅਤੇ ਉਹਨਾਂ ਦੀਆਂ ਸਾਰੀਆ ਮੰਗਾਂ ਮਾਣ ਭੱਤੇ ਵਿੱਚ ਵਾਧਾ, ਜੱਦੀ ਪੁਸ਼ਤੀ, ਟੋਲ ਟੈਕਸ ਮਾਫ ਕਰਨਾ,

ਤਹਿਸੀਲਾਂ ਵਿੱਚ ਨੰਬਰਦਾਰ ਲਈ ਕਮਰਾ ਅਲਾਟ ਕਰਨਾ ਅਤੇ ਪੰਚਾਇਤ ਵਿੱਚ ਨੰਬਰਦਾਰ ਨੂੰ ਸ਼ਾਮਿਲ ਕਰਨਾ ਆਦਿ। ਇਸ ਮੀਟਿੰਗ ਵਿੱਚ ਬਲਕਰਨ ਸਿੰਘ ਗੋਲਡੀ ਭਾਗਸਰ, ਪੋਹਲਾ ਸਿੰਘ ਭਲਾਈਆਣਾ, ਭੁਪਿੰਦਰ ਸਿੰਘ ਬਾਜਾ ਮਰਾੜ, ਚਾਨਣ ਸਿੰਘ ਚੱਕ ਗਾਂਧਾ, ਕੁਲਵੰਤ ਸਿੰਘ ਲੁਹਾਰਾ, ਜਲੋਰ ਸਿੰਘ ਨੰਦਗੜ੍ਹ, ਸੁਖਦੇਵ ਸਿੰਘ ਖੱਪਿਆਂਵਾਲੀ, ਬੂਟਾ ਸਿੰਘ ਸਾਹਿਬ ਚੰਦ, ਗੁਰਜੰਟ ਸਿੰਘ ਫੁੱਲੂਖੇੜਾ, ਤੇਜਿੰਦਰ ਸਿੰਘ ਡੱਬਵਾਲੀ, ਬਲਜਿੰਦਰ ਸਿੰਘ ਕੁਰਾਈਵਾਲਾ, ਗੁਰਦੀਪ ਸਿੰਘ ਰੱਤਾ ਟਿੱਬਾ, ਰਵਿੰਦਰ ਸਿੰਘ ਦੂਹੇਵਾਲਾ,ਅਰਵਿੰਦਰ ਸਿੰਘ ਰੁਪਾਣਾ, ਬਲਜਿੰਦਰ ਸਿੰਘ ਭੁਲੇਰੀਆਂ, ਪ੍ਰਮਾਤਮਾ ਸਿੰਘ ਤਾਮਕੋਟ, ਜਤਿੰਦਰ ਸਿੰਘ ਸਹਿਣਾ ਖੇੜਾ, ਗੁਰਭੇਜ ਸਿੰਘ ਬੁੱਢੀਮੱਲ, ਹਰਦੇਵ ਸਿੰਘ ਆਸਾ ਬੁੱਟਰ, ਵੀਰ ਸਿੰਘ ਗੂੜੀ ਸੰਘਰ, ਤਰਸੇਮ ਸਿੰਘ ਝੋਰੜ, ਪੁਨੀਤ ਗਿੱਲ ਝੋਰੜ, ਸਵਰਨਜੀਤ ਸਿੰਘ ਬਧਾਈ, ਵਕੀਲ ਸਿੰਘ ਬਧਾਈ, ਆਲਮਜੀਤ ਸਿੰਘ ਕਾਨਿਆਂਵਾਲੀ, ਬਲਵਿੰਦਰ ਸਿੰਘ ਭਲਾਈਆਣਾ, ਰਾਜਪਾਲ ਸਿੰਘ ਸੀਰਵਾਲੀ, ਪਾਲ ਸਿੰਘ ਸੀਰਵਾਲੀ, ਬਲਵਿੰਦਰ ਸਿੰਘ ਲਖਮੀਰੇਆਣਾ ਆਦਿ ਹਾਜ਼ਿਰ ਸਨ।

Author: Malout Live

Back to top button