Malout News
28 ਅਗਸਤ ਨੂੰ ਗੁਰਦੁਆਰਾ ਚਰਨ ਕਮਲ ਵਿਖੇ ਮਨਾਇਆ ਜਾਵੇਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ- ਬਾਬਾ ਬਲਜੀਤ ਸਿੰਘ
ਮਲੋਟ:- ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ 12 ਭਾਦਰੋ ਨੂੰ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਵੇਗਾ। ਇਸ ਦੌਰਾਨ ਗੁਰੂ ਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਨੇ ਦੱਸਿਆ ਕਿ ਇਸ ਦਿਨ ਸਵੇਰੇ ਪ੍ਰਭਾਤ ਸਮੇਂ 3:00 ਵਜੇ ਨਗਰ ਦਾਨੇਵਾਲਾ ਵਿਖੇ ਪ੍ਰਭਾਤ ਫੇਰੀ ਕੱਢੀ ਜਾਵੇਗੀ। ਜਿਸ ਉਪਰੰਤ ਗੁਰੂ ਘਰ ਵਿਖੇ ਦੁਪਹਿਰ 2:00 ਵਜੇ ਤੱਕ ਪੰਥ ਪ੍ਰਸਿੱਧ ਰਾਗੀ ਜੱਥੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ। ਇਸ ਮੌਕੇ ਬਾਬਾ ਜੀ ਨੇ ਇਹ ਵੀ ਕਿਹਾ ਇਸ ਸੰਬੰਧ ਵਿੱਚ ਗੁਰੂ ਘਰ ਵਿਖੇ ਹਰ ਰੋਜ਼ ਸ਼ਾਮ 4:00 ਤੋਂ 5:00 ਵਜੇ ਤੱਕ ਜਾਪ ਹੁੰਦੇ ਹਨ।
Author: Malout Live