District NewsMalout News

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵਿਸ਼ਵ ਦਿਵਿਆਂਗ ਦਿਵਸ ਮੌਕੇ ਜਿਲ੍ਹਾ ਰਿਸੋਰਸ ਸੈਂਟਰ ਵਿਖੇ ਪੜ੍ਹ ਰਹੇ ਬੱਚਿਆਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਸੈਮੀਨਾਰ ਦਾ ਆਯੋਜਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਨਾਲਸਾ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ (ਮੋਹਾਲੀ) ਦੀਆਂ ਹਦਾਇਤਾਂ ਅਨੁਸਾਰ ਵਿਸ਼ਵ ਦਿਵਿਆਂਗ ਦਿਵਸ ਮੌਕੇ ਜਿਲ੍ਹਾ ਰਿਸੋਰਸ ਸੈਂਟਰ ਵਿੱਚ ਪੜ੍ਹ ਰਹੇ ਦਿਵਿਆਂਗ ਬੱਚਿਆਂ ਨਾਲ ਇੱਕ ਪ੍ਰੋਗਰਾਮ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਮਿਸ. ਹਰਪ੍ਰੀਤ ਕੌਰ, ਸੀ.ਜੇ.ਐੱਮ/ਸਕੱਤਰ, ਜੀਆਂ ਵੱਲੋਂ ਕੀਤੀ ਗਈ। ਸਕੂਲ ਦੇ ਸਟਾਫ ਵੱਲੋਂ ਸਕੂਲ ਵਿੱਚ ਪੜ੍ਹ ਰਹੇ ਦਿਵਿਆਂਗ ਬੱਚਿਆਂ ਨੂੰ ਸਿੱਖਿਆ ਦੇ ਕੇ ਉਹਨਾਂ ਨੂੰ ਕਾਬਿਲ ਬਣਾ ਰਹੇ ਹਨ। ਇਸ ਮੌਕੇ ਸ਼੍ਰੀ ਰਾਜ ਕੁਮਾਰ, ਜਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਮਿਸ. ਹਰਪ੍ਰੀਤ ਕੌਰ ਵੱਲੋਂ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਅਤੇ ਮੈਨੇਜਮੈਂਟ ਦਾ ਤਹਿ ਦਿਲੋਂ ਧੰਨਵਾਦ ਕਰਦੇ ਕਿਹਾ ਕਿ ਬੱਚਿਆਂ ਵੱਲੋਂ ਜੋ ਵੀ ਪ੍ਰੋਗਰਾਮ ਕੀਤਾ ਗਿਆ ਹੈ

ਉਸ ਦੀ ਜਿੰਨ੍ਹੀ ਵੀ ਸ਼ਲਾਘਾ ਕੀਤੀ ਜਾਵੇ ਉਨ੍ਹੀਂ ਹੀ ਘੱਟ ਹੈ ਕਿਉਂਕਿ ਇਹਨਾਂ ਵਿੱਚ ਉਹ ਕਾਬਲੀਅਤ ਹੈ ਜੋ ਆਮ ਮਨੁੱਖ ਵਿੱਚ ਵੀ ਹੋਣੀ ਅਸੰਭਵ ਹੈ। ਇਸ ਮੌਕੇ ਮਿਸ. ਹਰਪ੍ਰੀਤ ਕੌਰ ਸੀ.ਜੇ.ਐੱਮ/ਸਕੱਤਰ ਵੱਲੋਂ ਵੀ ਦੱਸਿਆ ਗਿਆ ਕਿ ਡਿਸੇਬਲਿਟੀ ਐਕਟ 1995 ਸੰਬੰਧੀ ਵੀ ਜਾਣਕਾਰੀ ਦਿੱਤੀ ਗਈ, ਜੇਕਰ ਇਹਨਾਂ ਨੂੰ ਕਿਸੇ ਕਿਸਮ ਦੀ ਕਾਨੂੰਨੀ ਸਲਾਹ/ਸਹਾਇਤਾ ਦੀ ਜ਼ਰੂਰਤ ਹੋਵੇ ਤਾਂ ਉਹ ਕਿਸੇ ਵੀ ਕੰਮਕਾਜ ਵਾਲੇ ਦਿਨ ਆ ਕੇ ਲੈ ਸਕਦੇ ਹਨ ਜਾਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਟੈਲੀਫੋਨ ਨੰਬਰ 01633-261124 ਅਤੇ ਇਸ ਤੋਂ ਇਲਾਵਾ ਨਾਲਸਾ ਟੋਲ ਫਰੀ ਨੰਬਰ 15100 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ, ਮਿਸ. ਰਜਨੀ ਤਨੇਜਾ, ਮਿਸ. ਸੁਨੀਤਾ ਅਤੇ ਸਟਾਫ ਵੀ ਹਾਜ਼ਿਰ ਸੀ। ਇਸ ਮੌਕੇ ਬੱਚਿਆਂ ਨੂੰ ਖਾਣ ਪੀਣ ਦਾ ਸਮਾਨ ਵੀ ਮੁਹੱਈਆ ਕਰਵਾਇਆ ਗਿਆ।

Author: Malout Live

Back to top button