Mini Stories

ਚਿੜੀ

ਕੰਮ ਖ਼ਤਮ ਕਰ ਜੰਗਲ ਵਿਚੋਂ ਵਾਪਸ ਘਰ ਆ ਰਹੇ ਬਜ਼ੁਰਗ ਨੂੰ ਰਸਤੇ ਵਿਚ ਇਕ ਜ਼ਖਮੀ ਚਿੜੀ ਮਿਲੀ। ਬਜ਼ੁਰਗ ਚਿੜੀ ਨੂੰ ਫੜ ਘਰ ਲੈ ਆਇਆ। ਚਿੜੀ ਦੀ ਚੁੰਝ ਹੇਠਾਂ ਜ਼ਖਮ ਸੀ। ਬਜ਼ੁਰਗ ਨੇ ਘਰ ਆ ਚਿੜੀ ਦਾ ਜ਼ਖਮ ਸਾਫ ਕਰ ਤੇਲ ਤੇ ਹਲਦੀ ਦਾ ਘੋਲ ਬਣਾ ਕੇ ਲਗਾਇਆ। ਚੰਗੀ ਸੇਵਾ-ਸੰਭਾਲ ਅਤੇ ਵਧੀਆ ਇਲਾਜ ਕਰਕੇ ਚਿੜੀ ਦਿਨਾਂ ਵਿਚ ਤੰਦਰੁਸਤ ਹੋ ਗਈ। ਉਹ ਹੁਣ ਉ¤ਡ ਕੇ ਜੰਗਲ ਨੂੰ ਜਾ ਸਕਦੀ ਸੀ, ਪਰ ਉਹ ਬਜ਼ੁਰਗ ਦਾ ਘਰ ਛੱਡ ਕੇ ਨਾ ਗਈ। ਉਸ ਨੇ ਉਥੇ ਹੀ ਆਲ੍ਹਣਾ ਬਣਾ ਲਿਆ ਤੇ ਆਰਾਮ ਨਾਲ ਰਹਿਣ ਲੱਗ ਪਈ।
ਬਜ਼ੁਰਗ ਦੀ ਪਤਨੀ ਚਿੜੀ ਨਾਲ ਬੜੀ ਈਰਖਾ ਕਰਦੀ ਸੀ। ਉਹ ਅਕਸਰ ਬਜ਼ੁਰਗ ਨੂੰ ਸ਼ਿਕਾਇਤ ਕਰਿਆ ਕਰਦੀ ਸੀ ਕਿ ਚਿੜੀ ਬਾਹਰੋਂ ਤੀਲੇ ਲਿਆ-ਲਿਆ ਕੇ ਘਰ ਗੰਦ ਪਾਉਂਦੀ ਰਹਿੰਦੀ ਹੈ। ਇਸ ਦੀਆਂ ਵਿੱਠਾਂ ਕਰਕੇ ਬਦਬੂ ਆਉਂਦੀ ਹੈ। ਉਹ ਚਿੜੀ ਨੂੰ ਉ¤ਡ ਜਾਣ ਲਈ ਉਕਸਾਉਂਦੀ ਸੀ, ਪਰ ਬਜ਼ੁਰਗ ਨੇ ਚਿੜੀ ਨੂੰ ਜੰਗਲ ਵੱਲ ਨਾ ਭੇਜਿਆ ਕਿਉਂਕਿ ਉਸ ਨੂੰ ਚਿੜੀ ਚੰਗੀ ਲਗਦੀ ਸੀ।
ਇਕ ਦਿਨ ਜਦੋਂ ਬਜ਼ੁਗ ਸੁੱਤਾ ਸੀ ਤਾਂ ਬੁੱਢੜੀ ਨੇ ਚਿੜੀ ਨੂੰ ਫੜਿਆ ਤੇ ਆਪ ਜਾ ਕੇ ਜੰਗਲ ਵਿਚ ਛੱਡ ਆਈ। ਉਸ ਚਿੜੀ ਨੂੰ ਨੂੰ ਧਮਕੀ ਵੀ ਦਿਤੀ, ‘ਜੇ ਤੂੰ ਫਿਰ ਮੇਰੇ ਘਰ ਆਈ ਤਾਂ ਮੈਂ ਤੇਰੇ ਖੰਭ ਖੋਹ ਦਿਆਂਗੀ।’ ਬਜ਼ੁਰਗ ਨੇ ਚਿੜੀ ਦੀ ਬਹੁਤ ਉਡੀਕ ਕੀਤੀ, ਪਰ ਉਹ ਨਾ ਆਈ। ਇਕ ਦਿਨ ਬਜ਼ੁਰ ਜੰਗਲ ਵਿਚ ਇਕ ਝੌਂਪੜੀ ਨੇੜਿਓਂ ¦ਘ ਰਿਹਾ ਸੀ ਕਿ ਉਸ ਨੇ ਆਪਣੀ ਮਿੱਤਰ ਚਿੜੀ ਦੀ ਚੀਂ-ਚੀਂ ਦੀ ਆਵਾਜ਼ਆਈ। ਉਸ ਨੇ ਚਿੜੀ ਨੂੰ ਇਧਰ-ਉਧਰ ਲੱ੍ਯਭਿਆ ਪਰ ਉਹ ਕਿਧਰੇ ਵਿਖਾਈ ਨਾ ਦਿਤੀ, ਪਰ ਅਚਾਨਕ ਕੁਝ ਚਿਰ ਬਾਅਦ ਚਿੜੀ ਉਸ ਦੇ ਮੋਢੇ ਆ ਬੈਠੀ। ਉਹ ਬੜੀ ਦੇਰ ਇਕੱਠੇ ਰਹੇ। ਸ਼ਾਮ ਵੇਲੇ ਜਦੋਂ ਬਜ਼ੁਰਗ ਘਰ ਜਾਣ ਲੱਗਾ ਤਾਂ ਚਿੜੀ ਨੇ ਉਸ ਨੂੰ ਇਕ ਸੋਨੇ ਦਾ ਸਿੱਕਾ ਪ੍ਰੇਮ ਵਜੋਂ ਭੇਂਟ ਕੀਤਾ।
ਬਜ਼ੁਰਗ ਨੂੰ ਧੰਨ ਦਾ ਲਾਲਚ ਨਹੀਂ ਸੀ, ਪ੍ਰੰਤੂ ਬੁੱਢੜੀ ਨੇ ਸੋਚਿਆ ਕਿ ਚਿੜੀ ਕੋਲ ਜ਼ਰੂਰ ਸੋਨੇ ਦੇ ਸਿੱਕਿਆ ਦਾ ਖਜ਼ਾਨਾ ਹੋਵੇਗਾ। ਸੋ ਉਸ ਨੇ ਚਿੜੀ ਤੋਂ ਸੋਨੇ ਦੇ ਸਿੱਕੇ ਪ੍ਰਾਪਤ ਕਰਨ ਦੀ ਇਕ ਯੋਜਨਾ ਬਣਾਈ। ਉਸ ਯੋਜਨਾ ਅਧੀਨ ਬੁੱਢੜੀ ਦੂਸਰੇ ਦਿਨ ਜੰਗਲ ਵਿਚ ਗਈ। ਉਸ ਨੇ ਚਿੜੀ ਨੂੰ ਕਿਹਾ ਮੇਰਾ ਬਜ਼ੁਰਗ ਪਤੀ ਬਿਮਾਰ ਹੈ ਅਤੇ ਤੈਨੂੰ ਯਾਦ ਕਰਦਾ ਹੈ। ਮੈਂ ਤੇਰੇ ਕੋਲੋਂ ਆਪਣੇ ਗਲਤ ਵਿਹਾਰ ਲਈ ਮੁਆਫੀ ਮੰਗਦੀ ਹਾਂ। 
‘ਬਜ਼ੁਰਗ ਨੇ ਤੇਰੇ ਇਲਾਜ ’ਤੇ ਖ਼ਰਚਾ ਕੀਤਾ ਸੀ। ਤੇਰੇ ਕੋਲ ਤਾਂ ਸੋਨੇ ਦੇ ਸਿੱਕਿਆਂ ਦਾ ਖਜ਼ਾਨਾ ਹੈ ਹੁਣ ਤੈਨੂੰ ਉਸ ਦੀ ਦਵਾ-ਦਾਰੂ ’ਤੇ ਖ਼ਰਚ ਕਰਨਾ ਪਵੇਗਾ।’
ਚਿੜੀ ਸਭ ਕੁਝ ਸਮਝ ਚੁੱਕੀ ਸੀ। ਚਿੜੀ ਨੇ ਇਕ ਪੁਰਾਣਾ ਛਿੱਕਾ ਲਿਆ ਕੇ ਉਸ ਨੂੰ ਸੋਨੇ ਦੇ ਸਿੱਕਿਆਂ ਨਾਲ ਭਰਿਆ ਕਹਿ ਬੁੱਢੜੀ ਨੂੰ ਫੜਾ ਦਿਤਾ। ਬੁੱਢੜੀ ਏਨੀ ਖੁਸ਼ ਹੋਈ ਕਿ ਉਸ ਛਿੱਕਾ ਖੋਲ੍ਹ ਕੇ ਵੀ ਨਾ ਵੇਖਿਆ ਕਿ ਛਿੱਕੇ ਵਿਚ ਕੀ ਹੈ। ਉਸ ਛਿੱਕਾ ਫੜਿਆ ਤੇ ਘਰ ਵੱਲ ਦੌੜੀ ਤਾਂ ਕਿ ਕਿਧਰੇ ਚਿੜੀ ਪਿ¤ਛੇ-ਪਿੱਛੇ ਨਾ ਆ ਜਾਵੇ।
ਘਰ ਪਹੁੰਚ ਬੁੱਢੜੀ ਨੇ ਛਿੱਕੇ ਦਾ ਮੂੰਹ ਖੋਲ੍ਹਿਆ। ਉਹ ਸੋਚ ਰਹੀ ਸੀ ਹੁਣੇ ਇਥੇ ਸੋਨੇ ਦੇ ਸਿੱਕਿਆਂ ਦਾ ਢੇਰ ਲੱਗ ਜਾਵੇਗਾ, ਪਰ ਉਹ ਕੀ ਵੇਖਦੀ ਹੈ ਕਿ ਛਿੱਕੇ ਵਿਚੋਂ ਤਾਂ ਦਰਜਨ ਦੇ ਕਰੀਬ ਫੜ ਫੜਾਉਂਦੀਆਂ ਚਿੜੀਆਂ ਨਿਕਲੀਆਂ ਅਤੇ ਬੁੱਢੜੀ ਦੇ ਘਰ ਦੀ ਛੱਤ ਵੱਲ ਉ¤ਡੀਆਂ।
ਫਿਰ ਉਨ੍ਹਾਂ ਨੂੰ ਜਿੱਥੇ ਜਗ੍ਹਾ ਮਿਲੀ ਚਿੜੀਆਂ ਨੇ ਉਥੇ ਆਲ੍ਹਣੇ ਬਣਾ ਲਏ। ਇਨ੍ਹਾਂ ਚਿੜੀਆਂ ਨੂੰ ਘਰੋਂ ਭਜਾਉਣ ਲਈ ਬੁੱਢੜੀ ਦੀ ਬਾਕੀ ਬਚੀ ਸਾਰੀ ਉਮਰ ਲੱਗ ਗਈ।
‘ਚਿੜੀ ਦੇ ਤੋਹਫੇ’ ਨੇ ਉਸ ਨੂੰ ਬਾਕੀ ਉਮਰ ਕਦੇ ਵੀ ਚੈਨ ਨਾ ਲੈਣ ਦਿਤਾ।
 ਮੁਖ਼ਤਾਰ ਗਿੱਲ

Leave a Reply

Your email address will not be published. Required fields are marked *

Back to top button