ਸਵ. ਸ਼੍ਰੀ ਹੇਮ ਰਾਜ ਬਾਂਸਲ ਦੀ ਚੌਥੀ ਬਰਸੀ ਦੇ ਅਵਸਰ ਤੇ ਕੱਲ੍ਹ ਲਗਾਇਆ ਜਾਵੇਗਾ ਨੈਚਰੋਪੈਥੀ ਐਂਡ ਐਕਯੂਪ੍ਰੈਸ਼ਰ ਕੈਂਪ

ਮਲੋਟ: ਸਵ. ਸ਼੍ਰੀ ਹੇਮ ਰਾਜ ਬਾਂਸਲ ਦੀ ਨਿੱਘੀ ਯਾਦ ਨੂੰ ਸਮਰਪਿਤ ਚੌਥੀ ਬਰਸੀ ਦੇ ਅਵਸਰ ਤੇ ਮੁਫ਼ਤ ਨੈਚਰੋਪੈਥੀ ਐਂਡ ਐਕਯੂਪ੍ਰੈਸ਼ਰ ਕੈਂਪ ਕੱਲ੍ਹ (17 ਜਨਵਰੀ 2023) ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਮਾਡਲ ਟਾਊਨ ਇਨਕਲੇਵ, ਗਰੀਨ ਵੈਲੀ ਰੋਡ ਮਲੋਟ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਸਿਰ ਤੋਂ ਲੈ ਕੇ ਪੈਰਾਂ ਤੱਕ ਕਿਸੇ ਵੀ ਬਿਮਾਰੀ ਦਾ ਇਲਾਜ ਕੀਤਾ ਜਾਵੇਗਾ। ਇਸ ਦੌਰਾਨ ਸਰਵਾਈਕਲ, ਮਾਈਗ੍ਰੇਨ ਥਾਈਰਡ, ਬੈਕ ਪੇਨ ਆਦਿ ਦਾ ਇਲਾਜ ਐਕਯੂਪ੍ਰੈਸ਼ਰ ਰਾਹੀ ਕੀਤਾ ਜਾਵੇਗਾ। ਕੈਂਪ ਵਿੱਚ ਐਕਯੂਪ੍ਰੈਸ਼ਰ ਦੀ ਮਾਹਿਰ ਡਾਕਟਰਾਂ ਦੀ ਟੀਮ ਚੰਡੀਗੜ ਅਤੇ ਜੀਰਕਪੁਰ ਤੋਂ ਪਹੁੰਚ ਰਹੀ ਹੈ। ਇਹ ਕੈਂਪ ਸ਼ਾਨੇ ਪੰਜਾਬ ਗਰੁੱਪ ਮਲੋਟ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਲਈ 98721-01852 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ। Author: Malout Live