ਸਕੂਟਰੀ ਨੂੰ ਲੱਗੀ ਅਚਾਨਕ ਭਿਆਨਕ ਅੱਗ ਤੇ ਥਾਣੇਦਾਰ ਵੱਲੋਂ ਬਹਾਦਰੀ ਨਾਲ ਕਾਬੂ ਪਾਇਆ ਗਿਆ ਕਾਬੂ

ਮਲੋਟ (ਸ਼੍ਰੀ ਮੁਕਤਸਰ ਸਾਹਿਬ):- ਸਥਾਨਿਕ ਸ਼ਹਿਰ ਮੁਕਤਸਰ ਅੰਦਰ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਇੱਕ ਐਕਟਿਵਾ ਸਕੂਟਰੀ ਪਰ ਸਵਾਰ ਜੋ ਆਪਣੇ ਮੂੰਹ ਧਿਆਨ ਹੋ ਕੇ ਕਿਧਰੇ ਜਾ ਰਿਹਾ ਸੀ, ਨੂੰ ਅਚਾਨਕ ਕਿਸੇ ਤਕਨੀਕੀ ਕਾਰਨ ਕਰਕੇ ਅੱਗ ਲੱਗ ਗਈ ਅਤੇ ਸਕੂਟਰੀ ਸਵਾਰ ਨੂੰ ਇਸਦਾ ਪਤਾ ਨਹੀਂ ਲੱਗ ਸਕਿਆ। ਜਦੋਂ ਤੱਕ ਸਕੂਟਰੀ ਸਵਾਰ ਨੂੰ ਇਸਦਾ ਪਤਾ ਚੱਲਦਾ ਉਸ ਸਮੇਂ ਤੱਕ ਸ਼ਾਇਦ ਬਹੁਤ ਦੇਰ ਹੋ ਜਾਣੀ ਸੀ ਤੇ ਕੋਈ ਭਿਆਨਕ ਹਾਦਸਾ ਵਾਪਰ ਜਾਣ ਦੀ ਸੰਭਾਵਨਾ ਉਤਪੰਨ ਹੋ ਜਾਣਾ ਸੁਭਾਵਿਕ ਸੀ। ਇਸ ਭਿਆਨਕ ਅੱਗ ਦੀ ਲਪੇਟ ਵਿੱਚ ਸਭ ਤੋਂ ਪਹਿਲਾਂ ਸਕੂਟਰੀ ਤੇ ਸਫਰ ਕਰ ਰਹੇ ਵਿਅਕਤੀ ਨੇ ਹੋਣਾ ਸੀ।                               

ਪਰ ਜਿਸ ਤਰ੍ਹਾਂ ਕਹਾਵਤ ਹੈ ਕਿ “ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਡਾਹਢਾ ਹੁੰਦਾ ਹੈ” ਇਸ ਪ੍ਰਕਾਰ ਸੰਯੋਗ ਵੱਸ ਪੰਜਾਬ ਪੁਲਿਸ ਦਾ ਇੱਕ ਥਾਣੇਦਾਰ ਮੱਖਣ ਸਿੰਘ ਜੋ ਜਿਲ੍ਹਾ ਪੁਲਿਸ ਦਫਤਰ ਵਿਖੇ ਤਾਇਨਾਤ ਹੈ, ਉਸ ਸਕੂਟਰੀ ਦੇ ਮਗਰ ਮਗਰ ਆ ਰਿਹਾ ਸੀ ਅਤੇ ਉਸਦੇ ਨਜ਼ਰ ਸਕੂਟਰੀ ਨੂੰ ਲੱਗ ਰਹੀ ਤੇ ਹਵਾ ਨਾਲ ਤੇਜ ਹੋ ਰਹੀ ਅੱਗ ਦੀਆਂ ਚਿਗਾੜੀਆਂ ਉੱਪਰ ਪੈ ਗਈ। ਪੰਜਾਬ ਪੁਲਿਸ ਦੇ ਉਸ ਹਿੰਮਤੀ ਕਰਮਚਾਰੀ ਵੱਲੋਂ ਦਲੇਰੀ ਵਿਖਾਉਂਦਿਆਂ ਆਪਣਾ ਮੋਟਰਸਾਈਕਲ ਉਸ ਸਕੂਟਰੀ ਦੇ ਅੱਗੇ ਲਗਾ ਕੇ ਤੇ ਰੋਕ ਕੇ ਸਕੂਟਰੀ ਸਵਾਰ ਨੂੰ ਸੁਰੱਖਿਅਤ ਲਾਂਭੇ ਕੀਤਾ ਗਿਆ ਤੇ ਰਾਹਗੀਰਾਂ ਦੀ ਮੱਦਦ ਨਾਲ ਪੂਰੀ ਚੁਸਤੀ ਫੁਰਤੀ ਵਿਖਾਉਂਦਿਆਂ ਅੱਗ ਤੇ ਕਾਬੂ ਪਾਇਆ ਗਿਆ।  ਮੌਕੇ ਪਰ ਲੋਕਾਂ ਦੀ ਇਕੱਠੀ ਹੋਈ ਭੀੜ ਅਤੇ ਸਕੂਟਰੀ ਸਵਾਰ ਰਵੀ ਦਾਸ ਜਿਸਦੀ ਸਕੂਟਰੀ ਦਾ ਨੰਬਰ ਪੀ.ਬੀ 30 ਕਿਊ 7408 ਵੱਲੋਂ ਪੰਜਾਬ ਪੁਲਿਸ ਦੇ ਥਾਣੇਦਾਰ ਦੀ ਹਿੰਮਤ ਦੀ ਦਾਦ ਦਿੱਤੀ ਜਾ ਰਹੀ ਸੀ ਤੇ ਨਾਲ ਹੀ ਉਸਦਾ ਧੰਨਵਾਦ ਵੀ ਕੀਤਾ ਗਿਆ ਕਿ ਉਸਦੀ ਦਲੇਰੀ ਅਤੇ ਹਿੰਮਤ ਸਦਕਾ ਇੱਕ ਮਨੁੱਖੀ ਜਾਨ ਦਾ ਬਚਾਅ ਹੋ ਗਿਆ ਤੇ ਸੰਘਣੀ ਆਬਾਦੀ ਦੇ ਵਿਚਕਾਰ ਇੱਕ ਭਿਆਨਕ ਹਾਦਸੇ ਦਾ ਬਚਾਅ ਹੋ ਗਿਆ।