District NewsMalout News

ਬਾਦਲ ਵਿਖੇ ਕਰਵਾਏ ਗਏ ਖੇਤਰੀ ਯੁਵਕ ਮੇਲੇ ਵਿੱਚ ਸੀ.ਜੀ.ਐੱਮ.ਕਾਲਜ ਮੋਹਲਾਂ ਦੇ ਵਿਦਿਆਰਥੀਆਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ

ਮਲੋਟ: ਸੀ.ਜੀ.ਐੱਮ. ਕਾਲਜ ਮੋਹਲਾਂ ਦੇ ਵਿਦਿਆਰਥੀਆਂ ਨੇ ਇਸ ਵਾਰ ਦੇ ਹੋਏ ਖੇਤਰੀ ਯੁਵਕ ਮੇਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਇਹ ਮੇਲਾ ਦਸ਼ਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਮੁਕਤਸਰ ਜੋਨ ਦੇ 22 ਕਾਲਜਾਂ ਨੇ ਭਾਗ ਲਿਆ। ਸੀ.ਜੀ.ਐੱਮ.ਕਾਲਜ ਮੋਹਲਾਂ ਦੇ ਵਿਦਿਆਰਥੀ ਬਲਕਰਨ ਸਿੰਘ ਨੇ ਮਲਵਈ ਗਿੱਧੇ ਵਿੱਚੋਂ ਵਿਅਕਤੀਗਤ ਤੌਰ ‘ਤੇ ਪਹਿਲਾ ਸਥਾਨ ਹਾਸਿਲ ਕੀਤਾ ਜਦ ਕਿ ਮਲਵਈ ਗਿੱਧਾ ਦੂਜੇ ਸਥਾਨ ਤੇ ਰਿਹਾ। ਫੋਕ ਆਰਕੇਸਟਰਾ ਵਿੱਚ ਕਾਲਜ ਨੇ ਤੀਜਾ ਸਥਾਨ ਹਾਸਿਲ ਕੀਤਾ। ਕਾਲਜ ਦੇ ਵਿਦਿਆਰਥੀਆਂ ਵੱਲੋਂ ਰੱਸਾ ਵੱਟਣਾ, ਟੋਕਰੀ ਬਣਾਉਣਾ, ਈਨੂ ਬਣਾਉਣਾ, ਪਰਾਂਦਾ ਬਣਾਉਣਾ, ਕਲੇਅ ਮਾਡਲਿੰਗ, ਮਿੱਟੀ ਦੇ ਭਾਂਡੇ ਬਣਾਉਣਾ, ਕਵੀਸ਼ਰੀ, ਵਾਰ, ਭੰਡ, ਡੀਬੇਟ, ਭਾਸ਼ਨ, ਕਵਿਤਾ ਆਦਿ ਗਤੀਵਿਧਿਆਂ ਵਿੱਚ ਭਾਗ ਲਿਆ ਗਿਆ।

ਜਿਨ੍ਹਾਂ ਵਿੱਚੋਂ ਪਰਾਂਦਾ ਬਣਾਉਣ ਵਿੱਚ ਪਵਨਦੀਪ ਕੌਰ ਨੇ ਤੀਜਾ ਸਥਾਨ ਅਤੇ ਕਲੇਅ ਮਾਡਲਿੰਗ ਵਿੱਚ ਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਕਵੀਸ਼ਰੀ ਗਾਇਨ ਵਿੱਚ ਖੁਸ਼ਦੀਪ ਸਿੰਘ, ਜਗਦੀਪ ਸਿੰਘ ਅਤੇ ਗੁਰਜੰਟ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਪੰਜਾਬੀ ਲੇਖਨ ਮੁਕਾਬਲੇ ਵਿੱਚ ਰਾਜਵਿੰਦਰ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ ਜਗਤਾਰ ਬਰਾੜ, ਨਵਜੀਤ ਮੋਹਲਾਂ ਅਤੇ ਰਾਜ ਕੁਮਾਰ ਨੇ ਜੇਤੂ ਵਿਦਿਆਰਥੀਆਂ ਤੇ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿੱਤੀ। ਕਾਲਜ ਦੇ ਪ੍ਰਿੰਸੀਪਲ ਡਾ.ਬਲਜੀਤ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੇਲੇ ਵਿੱਚ ਪ੍ਰੋ. ਸਿੰਮੀਪ੍ਰੀਤ ਕੌਰ, ਪ੍ਰੋ. ਸੁਮਨ ਗਾਂਧੀ, ਪ੍ਰੋ. ਨਿਰਮਲ ਕੌਰ, ਪ੍ਰੋ. ਗਗਨਦੀਪ ਸਿੰਘ, ਪ੍ਰੋ. ਇਸ਼ਾ, ਪ੍ਰੋ. ਹਰਮੀਤ ਕੌਰ, ਪ੍ਰੋ. ਮਨਜਿੰਦਰ ਸਿੰਘ, ਪ੍ਰੋ. ਹਰਜੀਤ ਕੌਰ ਅਤੇ ਪ੍ਰੋ. ਪਵਨਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਵਿਦਿਆਥੀਆਂ ਨੇ ਗਤੀਵਿਧਿਆਂ ਵਿੱਚ ਭਾਗ ਲਿਆ।

Author: Malout Live

Leave a Reply

Your email address will not be published. Required fields are marked *

Back to top button