1 ਸਤੰਬਰ 2019 ਤੋਂ ਏਮਜ਼ ਬਠਿੰਡਾ ਦੀ OPD ਹੋ ਜਾਵੇਗੀ ਸ਼ੁਰੂ: ਹਰਸਿਮਰਤ ਕੌਰ ਬਾਦਲ

ਬਠਿੰਡਾ:- ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਏਮਜ਼ ਦਾ ਦੌਰਾ ਕੀਤਾ ਅਤੇ ਏਮਜ਼ ਦੇ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਏਮਜ਼ ਬਠਿੰਡਾ ਦਾ ਕੰਮ ਦਿਨ-ਬ-ਦਿਨ ਵਧ ਰਿਹਾ ਹੈ। ਉਹਨਾਂ ਕਿਹਾ ਕਿ 1 ਸਤੰਬਰ 2019 ਤੋਂ ਏਮਜ਼ ਬਠਿੰਡਾ ਦੀ OPD ਸ਼ੁਰੂ ਹੋ ਜਾਵੇਗੀ। ਉਹਨਾਂ ਕਿਹਾ ਕਿ 31 ਅਗਸਤ ਨੂੰ 2 ਬਲਾਕ ‘ਚ OPD ਹੈਂਡਓਵਰ ਹੋ ਜਾਵੇਗੀ। ਏਮਜ਼ ਦੇ ਡਾਕਟਰਾਂ ਦੀ ਭਰਤੀ ਲਈ ਜੁਲਾਈ, 27, 28 ,29 ਨੂੰ ਇੰਟਰਵਿਊ ਹੋਵੇਗੀ ਅਤੇ ਜਲਦ ਹੀ ਡਾਕਟਰਾਂ ਦੀ ਭਰਤੀ ਪ੍ਰੀਕਿਰਿਆ ਨੂੰ ਪੂਰਾ ਕਰ ਲਿਆ ਜਾਵੇਗਾ। ਜਿਸ ਤੋਂ ਬਾਅਦ ਲੋਕਾਂ ਦਾ ਇਲਾਜ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਕਿਹਾ ਕਿ ਏਮਜ਼ ਦਾ ਪੂਰਾ ਕੰਮ ਜੂਨ 2020 ਤੱਕ ਮੁਕੰਮਲ ਕਰ ਲਿਆ ਜਾਵੇਗਾ। ਹਰਸਿਮਰਤ ਕੌਰ ਬਾਦਲ ਨੇ ਕਿਹਾ ਮੈਡੀਕਲ ਕਾਲਜ ਦੇ ਇਥੇ ਆਉਣ ਨਾਲ ਵਿਦਿਆਰਥੀਆਂ ਨੂੰ ਕਾਫੀ ਲਾਭ ਹੋਵੇਗਾ।