District NewsMalout News
ਸ.ਸ.ਸ ਸਕੂਲ ਬੁਰਜ ਸਿੱਧਵਾਂ ਦੇ ਵਿਦਿਆਰਥੀਆਂ ਨੇ ਸਾਇੰਸ ਸਿਟੀ ਦਾ ਲਗਾਇਆ ਟੂਰ
ਮਲੋਟ:- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਸੰਤ ਰਾਮ ਦੀ ਅਗਵਾਈ ਵਿੱਚ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦਾ ਟੂਰ ਲਗਾਇਆ। ਟੂਰ ਇੰਚਾਰਜ ਸਾਇੰਸ ਅਧਿਆਪਿਕਾ ਸ਼੍ਰੀਮਤੀ ਗੁਰਮੀਤ ਕੌਰ ਨੇ ਦੱਸਿਆ ਕਿ 9ਵੀਂ ਅਤੇ 10ਵੀਂ ਜਮਾਤ ਦੇ ਕਰੀਬ 50 ਵਿਦਿਆਰਥੀਆਂ ਨੇ ਸਾਇੰਸ ਸਿਟੀ ਅੰਦਰ ਵਿਗਿਆਨ ਨਾਲ ਸੰਬੰਧਿਤ ਪ੍ਰੋਜੈਕਟ
ਅਤੇ ਸ਼ੋਅ ਬਹੁਤ ਧਿਆਨ ਨਾਲ ਦੇਖੇ ਅਤੇ ਸਮਝੇ। ਉਹਨਾਂ ਕਿਹਾ ਕਿ ਇਸ ਟੂਰ ਤੋਂ ਵਿਦਿਆਰਥੀਆਂ ਨੂੰ ਬਹੁਤ ਕੁੱਝ ਨਵਾਂ ਸਿੱਖਣ ਨੂੰ ਮਿਲਿਆ ਹੈ। ਸਕੂਲ ਅਧਿਆਪਿਕਾ ਸ਼੍ਰੀਮਤੀ ਸ਼ੁਸ਼ੀਲਾ ਰਾਣੀ, ਸ਼੍ਰੀਮਤੀ ਮਨਪ੍ਰੀਤ ਕੌਰ ਅਤੇ ਸ. ਕੁਲਬੀਰ ਸਿੰਘ ਨੇ ਵੀ ਇਸ ਟੂਰ ਦਾ ਹਿੱਸਾ ਬਣਦਿਆਂ ਵਿਦਿਆਰਥੀਆਂ ਨੂੰ ਅਨੁਸ਼ਾਸ਼ਨ ਵਿੱਚ ਰੱਖਣ ਲਈ ਅਹਿਮ ਭੂਮਿਕਾ ਨਿਭਾਈ।