District NewsMalout News

ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਗੋਨਿਆਨਾ ਰੋਡ ਤੇ ਹੋਏ ਪਰਮਜੀਤ ਕੌਰ ਉਰਫ ਪੂਜਾ ਦੇ ਕਤਲ ਦੇ 03 ਦੋਸ਼ੀਆਂ ਨੂੰ ਕੀਤਾ ਕਾਬੂ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼੍ਰੀ ਗੋਰਵ ਯਾਦਵ ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਸ਼੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐੱਸ, ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ਼੍ਰੀ ਮਨਮੀਤ ਸਿੰਘ ਢਿੱਲੋਂ ਐੱਸ.ਪੀ.(ਡੀ) ਦੀ ਨਿਗਰਾਨੀ ਹੇਠ ਸ਼੍ਰੀ ਸਤਨਾਮ ਸਿੰਘ ਡੀ.ਐੱਸ.ਪੀ (SMS) ਦੀ ਅਗਵਾਈ ਹੇਠ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ ਸ਼੍ਰੀ ਮੁਕਤਸਰ ਅਤੇ ਐੱਸ.ਆਈ ਵਰੁਣ ਮੁੱਖ ਅਫਸਰ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪਿਛਲੇ ਦਿਨੀ ਪਰਮਜੀਤ ਕੌਰ ਉਰਫ਼ ਪੂਜਾ ਦਾ ਕਤਲ ਕਰਨ ਵਾਲੇ 03 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਮਿਤੀ 17.03.2024 ਨੂੰ ਮੁੱਦਈ ਗੁਰਪਿੰਦਰ ਸਿੰਘ ਉਰਫ ਲੱਕੀ ਪੁੱਤਰ ਪੱਪੂ ਸਿੰਘ ਵਾਸੀ ਪਿੰਡ ਸਿੱਖਵਾਲਾ ਹਾਲ ਅਬਾਦ ਗੋਨੇਆਣਾ ਰੋਡ ਸ਼੍ਰੀ ਮੁਕਤਸਰ ਸਾਹਿਬ ਨੇ ਬਿਆਨ ਦਿੱਤਾ ਕਿ ਮੇਰੀ ਮਾਤਾ ਪਰਮਜੀਤ ਕੌਰ ਉਰਫ ਪੂਜਾ ਪਤਨੀ ਪੱਪੂ ਸਿੰਘ ਜੋ ਆਪਣੇ ਘਰ ਦੇ ਬਾਹਰ ਬੈਠੀ ਸੀ ਜਿਸ ਤੇ ਗੱਬਰ ਪੁੱਤਰ ਨਾ-ਮਾਲੂਮ, ਹੈਪੀ ਪੁੱਤਰ ਬਲਵਿੰਦਰ ਸਿੰਘ ਅਤੇ ਹੀਰਾ ਪੁੱਤਰ ਨਾ-ਮਾਲੂਮ ਵਾਸੀਆਨ ਗੋਨਿਆਣਾ ਰੋਡ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਮੇਰੀ ਮਾਤਾ ਦੇ ਸਿਰ ਵਿੱਚ ਕਾਪੇ ਮਾਰੇ, ਜਿਸ ਨਾਲ ਮੇਰੀ ਮਾਤਾ ਪਰਮਜੀਤ ਕੌਰ ਜਖਮੀ ਹੋ ਗਈ ਸੀ ਤੇ ਮੈਂ ਜਦੋਂ ਆਪਣੀ ਮਾਤਾ ਨੂੰ ਛਡਵਾਉਣ ਲਈ ਅੱਗੇ ਹੋਇਆ ਤਾਂ

ਮੈਨੂੰ ਨਿਹਾਲ ਸਿੰਘ ਪੁੱਤਰ ਕਪੂਰ ਵੱਲੋਂ ਜੱਫਾ ਪਾ ਕੇ ਰੋਕ ਲਿਆ ਅਤੇ ਨਿਹਾਲ ਸਿੰਘ ਤੇ ਉਸਦੀ ਪਤਨੀ ਜਸਵੀਰ ਕੌਰ ਵੱਲੋਂ ਮੇਰੀ ਮਾਤਾ ਪਰਮਜੀਤ ਕੌਰ ਉਰਫ ਪੂਜਾ ਨੂੰ ਮਾਰਨ ਲਈ ਉਕਸਾਉਂਦੇ ਰਹੇ, ਜਿਸ ਦੇ ਬਿਆਨਾ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 42 ਮਿਤੀ 17/03/2024 ਅ/ਧ 302,148,149,120ਬੀ IPC ਤਹਿਤ ਬਰਖਿਲਾਫ ਗੱਬਰ ਪੁੱਤਰ ਨਾ- ਮਾਲੂਮ, ਹੈਪੀ ਪੁੱਤਰ ਬਲਵਿੰਦਰ ਸਿੰਘ, ਹੀਰਾ ਪੁੱਤਰ ਨਾ-ਮਾਲੂਮ, ਵਿੱਕੀ ਪੁੱਤਰ ਨਾ-ਮਾਲੂਮ, ਨਿਹਾਲ ਸਿੰਘ ਪੁੱਤਰ ਕਪੂਰ ਸਿੰਘ, ਜਸਵੀਰ ਕੌਰ ਪਤਨੀ ਨਿਹਾਲ ਸਿੰਘ ਵਾਸੀਆਨ ਗੋਨਿਆਣਾ ਰੋਡ ਮੁਕਤਸਰ ਤੇ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਦਰਜ ਰਜਿਸਟਰ ਕਰ ਤਫਤੀਸ਼ ਸ਼ੁਰੂ ਕਰ ਦਿੱਤੀ ਗਈ। ਦੌਰਾਨੇ ਤਫਤੀਸ਼ ਪੁਲਿਸ ਵੱਲੋਂ ਅਧੁਨਿਕ ਢੰਗ/ਤਰੀਕਿਆ ਦੀ ਵਰਤੋਂ ਕਰਦੇ ਹੋਏ ਦੋਸ਼ੀ ਨਿਹਾਲ ਸਿੰਘ ਪੁੱਤਰ ਕਪੂਰ ਸਿੰਘ, ਜਸਵੀਰ ਕੌਰ ਪਤਨੀ ਨਿਹਾਲ ਸਿੰਘ ਅਤੇ ਹੈਪੀ ਪੁੱਤਰ ਬਲਵਿੰਦਰ ਸਿੰਘ ਵਾਸੀਆਨ ਗੋਨਿਆਨਾ ਰੋਡ ਸ਼੍ਰੀ ਮੁਕਤਸਰ ਸਾਹਿਬ ਨੂੰ ਕਾਬੂ ਕਰ ਲਿਆ ਗਿਆ ਹੈ। ਮੁਢੱਲੀ ਪੁੱਛਗਿੱਛ ਦੌਰਾਨ ਵਜ੍ਹਾਂ ਰੰਜਿਸ਼ ਇਹ ਦੱਸਿਆ ਕਿ ਦੋਸ਼ੀ ਨਿਹਾਲ ਸਿੰਘ ਦੀ ਦੋਹਤੀ ਨੂੰ ਮ੍ਰਿਤਕ ਪਰਮਜੀਤ ਕੌਰ ਉਰਫ ਪੂਜਾ ਦੇ ਲੜਕੇ ਵੱਲੋਂ ਘਰ ਵਿੱਚੋਂ ਭਜਾ ਕੇ ਵਿਆਹ ਕਰਵਾ ਲਿਆ ਸੀ। ਇਸੇ ਰੰਜਿਸ਼ ਦੇ ਚੱਲਦਿਆ ਗੱੁਸੇ ਵਿੱਚ ਆ ਕੇ ਪਰਮਜੀਤ ਕੌਰ ਪੂਜਾ ਦਾ ਕਤਲ ਕਰ ਦਿੱਤਾ ਸੀ। ਬਾਕੀ ਦੋਸ਼ੀਆਂ ਨੂੰ ਫੜਨ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ।

Author: Malout Live

Back to top button