District News

ਜ਼ਿਲਾ ਮੈਜਿਸਟਰੇਟ ਨੇ ਨਗਰ ਪਾਲਕਾ ਦੀਆਂ ਚੋਣਾਂ ਦੇ ਮੱਦੇਨਜ਼ਰ 14 ਅਤੇ 17 ਫਰਵਰੀ ਨੂੰ ਡ੍ਰਾਈ ਡੇ ਕੀਤਾ ਘੋਸ਼ਿਤ

ਵੋਟਾ ਵਾਲੇ ਦਿਨ ਵਪਾਰਕ ਅਦਾਰੇ ਰਹਿਣਗੇ ਬੰਦ

ਸ੍ਰੀ ਮੁਕਤਸਰ ਸਾਹਿਬ :- ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਕਰਵਾਈਆਂ ਜਾ ਰਹੀਆਂ ਨਗਰ ਕੌਸਲਾਂ ਦੀ ਚੋਣਾਂ ਦੇ ਮੱਦੇ ਨਜ਼ਰ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਆਈ.ਏ.ਐਸ. ਜ਼ਿਲਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਵਿਸ਼ੇਸ਼ ਹੁਕਮ ਜਾਰੀ ਕਰਕੇ ਜ਼ਿਲੇ ਦੀਆਂ ਨਗਰ ਕੌਸਲਾਂ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਦੀ ਹਦੂਦ ਅੰਦਰ 14 ਫਰਵਰੀ 2021 ਅਤੇ 17 ਫਰਵਰੀ 2021 ਨੂੰ ਡ੍ਰਾਈ ਡੇ ਦੀ ਘੋਸ਼ਣਾ ਕੀਤੀ ਹੈ। ਇਸ ਹੁਕਮ ਅਨੁਸਾਰ ਉਕਤ ਦਿਨਾਂ ਨੂੰ ਅੰਗਰੇਜ਼ੀ ਅਤੇ ਦੇਸ਼ੀ ਸ਼ਰਾਬ, ਸਪਿਰਟ, ਅਲਕੋਹਲ ਜਾਂ ਕੋਈ ਹੋਰ ਵਸਤੂ ਜਿਸ ਨਾਲ ਕਿ ਸ਼ਰਾਬ ਵਰਗਾ ਨਸ਼ਾ ਹੁੰਦਾ ਹੋਵੇ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ, ਜਮਾਂਖੋਰੀ, ਵੰਡ ਜਾਂ ਸ਼ਰਾਬ ਪਿਲਾਉਣ ਵਾਲੇ ਹੋਟਲਾਂ, ਢਾਬਿਆਂ, ਅਹਾਤਿਆਂ, ਰੈਸਟੋਰੈਂਟਾਂ, ਬੀਅਰ ਬਾਰ, ਕਲੱਬਾਂ ਜਾਂ ਕੋਈ ਹੋਰ ਜਨਤਕ ਥਾਵਾਂ ਤੇ ਇਹਨਾਂ ਦਿਨਾਂ ਨੂੰ  ਵੇਚਣ ਅਤੇ ਸਰਵ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਹੋਵੇਗੀ।

ਇਹਨਾਂ ਹੁਕਮਾਂ ਅਨੁਸਾਰ ਕਲੱਬਾਂ, ਸਟਾਰ ਹੋਟਲਾਂ, ਰੈਸਟੋਰੈਂਟਸ ਆਦਿ ਅਤੇ ਕਿਸੇ ਵਲੋਂ ਵੀ ਚਲਾਏ ਜਾ ਰਹੇ ਹੋਟਲਜ ਭਾਵੇਂ ਕਿ ਉਹਨਾਂ ਨੂੰ ਸ਼ਰਾਬ ਰੱਖਣ ਅਤੇ ਸਪਲਾਈ ਕਰਨ ਦੇ ਵੱਖ ਵੱਖ ਕੈਟਾਗਰੀ ਦੇ ਲਾਇਸੰਸ ਜਾਰੀ ਹੋਏ ਹਨ, ਉਪਰ ਵੀ ਸ਼ਰਾਬ ਸਰਵ ਕਰਨ ਤੇ  14 ਫਰਵਰੀ ਅਤੇ 17 ਫਰਵਰੀ ਨੂੰ ਪਾਬੰਦੀ ਹੋਵੇਗੀ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।   ਜ਼ਿਲਾ ਮੈਜਿਸਟਰੇਟ ਦੇ ਇੱਥ ਹੋਰ ਹੁਕਮ ਅਨੁਸਾਰ ਰਾਜ ਚੋਣ ਕਮਿਸ਼ਨ ਵਲੋਂ 14 ਫਰਵਰੀ ਨੂੰ ਕਰਵਾਈਆਂ ਜਾ ਰਹੀਆਂ ਨਗਰ ਕੌਸਲਾਂ ਦੇ ਚੋਣਾਂ ਦੇ ਮੱਦੇ ਨਜ਼ਰ  ਹੁਕਮ ਜਾਰੀ ਕੀਤੇ ਹਨ, ਇਹਨਾਂ ਹੁਕਮਾਂ ਅਨੁਸਾਰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਦੇ ਤਹਿਤ ਜ਼ਿਲੇ ਦੀ ਹਦੂਦ ਅੰਦਰ ਪੈਂਦੀਆਂ ਨਗਰ ਕੌਸਲਾਂ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਅੰਦਰ ਵੱਖ ਵੱਖ ਫੈਕਟਰੀਆਂ, ਸ਼ਾਪਿੰਗ ਮਾਲ, ਦੁਕਾਨਾਂ, ਵਪਾਰਕ ਅਦਾਰੇ ਆਦਿ ਵਿੱਚ ਕੰਮ ਕਰਦੇ ਵਰਕਰਾਂ, ਕਰਮਚਾਰੀਆਂ ਲਈ 14 ਫਰਵਰੀ  ਦਿਨ ਅੋੈਤਵਾਰ ਦੀ ਪੇਡ ਹੋਲੀਡੇ  ਘੋਸ਼ਿਤ ਕੀਤੀ ਹੈ ਤਾਂ ਜੋ ਇਹ ਵੋਟਰ ਆਪਣੀ ਬਹੁਮੁੱਲੀ ਵੋਟ ਦਾ ਸੁਤੰਤਰ ਤੇ ਨਿਰਪੱਖ  ਤਰੀਕੇ ਨਾਲ ਇਸਤੇਮਾਲ ਕਰ ਸਕਣ।

Leave a Reply

Your email address will not be published. Required fields are marked *

Back to top button