District NewsPunjab

ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ 03 ਕੁਇੰਟਲ 250 ਗ੍ਰਾਮ ਭੁੱਕੀ ਚੂਰਾ ਪੋਸਤ ਅਤੇ 2 ਟਰੱਕ ਸਮੇਤ 4 ਵਿਅਕਤੀ ਨੂੰ ਕੀਤਾ ਕਾਬੂ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮਾਨਯੋਗ ਡਾ. ਸਚਿਨ ਗੁਪਤਾ ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹੇ ਵਿੱਚ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਵਕਤ ਭਰਵਾਂ ਹੁੰਗਾਰਾ ਮਿਲਿਆ ਜਦੋਂ ਸ਼੍ਰੀ ਗੁਰਚਰਨ ਸਿੰਘ ਗੋਰਾਇਆ ਐੱਸ.ਪੀ (ਡੀ) ਅਤੇ ਸ਼੍ਰੀ ਰਾਜੇਸ਼ ਸਨੇਹੀ ਬੱਤਾ ਡੀ.ਐੱਸ.ਪੀ (ਡੀ) ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਇਸਪੈਕਟਰ ਰਾਜ਼ੇਸ਼ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਨਸ਼ਾ ਸਪਲਾਈ ਦਾ ਧੰਦਾ ਕਰਨ ਵਾਲੇ ਗੈਂਗ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਅਤੇ ਇਹਨ੍ਹਾਂ ਪਾਸੋਂ ਕੁੱਲ 3 ਕੁਇੰਟਲ 250 ਗ੍ਰਾਮ ਭੁੱਕੀ ਚੂਰਾ ਪੋਸਤ ਬ੍ਰਾਮਦ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਡਾ. ਸਚਿਨ ਗੁਪਤਾ ਆਈ.ਪੀ.ਐੱਸ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਮਿਤੀ 09-08-2022 ਸ.ਥ. ਰਛਪਾਲ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ/ਵਹੀਕਲਾਂ ਦੇ ਸੰਬੰਧ ਵਿੱਚ ਟੀ-ਪੁਆਇੰਟ ਮੁਕਤਸਰ ਸਾਹਿਬ-ਫਿਰੋਜਪੁਰ ਰੋਡ, ਸ਼੍ਰੀ ਮੁਕਤਸਰ ਸਾਹਿਬ ਨੇੜੇ ਸਰਕਾਰੀ ਕਾਲਜ਼ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ

ਪ੍ਰਗਟ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕਬਰਵਾਲਾ, ਦਲਜੀਤ ਸਿੰਘ ਪੁੱਤਰ ਬਲਤੇਜ ਸਿੰਘ ਵਾਸੀ ਪਿੰਡ ਤਾਮਕੋਟ, ਜਗਸੀਰ ਸਿੰਘ ਪੁੱਤਰ ਰੂੜ ਸਿੰਘ ਵਾਸੀ ਬਾਗੀ ਵਾਲੀ ਬਸਤੀ ਸ਼੍ਰੀ ਮੁਕਤਸਰ ਸਾਹਿਬ ਅਤੇ ਗੁਰਰਾਜਵਿੰਦਰ ਸਿੰਘ ਉਰਫ ਰਾਜੂ ਪੁੱਤਰ ਸਾਹਿਬ ਸਿੰਘ ਵਾਸੀ ਪਿੰਡ ਪਾਕਾਂ ਜਿਲ੍ਹਾ ਫਾਜਲਿਕਾ ਜੋ ਕਿ ਕਾਫੀ ਸਮੇਂ ਤੋਂ ਭੁੱਕੀ ਚੂਰਾ ਪੋਸਤ ਲਿਆ ਕੇ ਵੇਚਣ ਦੇ ਆਦੀ ਹਨ ਜੋ ਅੱਜ ਵੀ ਆਪਣੇ ਟਰੱਕਾਂ ਪਰ ਸਵਾਰ ਹੋ ਕੇ ਐੱਮ.ਪੀ ਰਾਜਸਥਾਨ ਵਾਲੀ ਸਾਇਡ ਤੋਂ ਆ ਰਹੇ ਹਨ। ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 150 ਮਿਤੀ 09-08-2022 ਅ/ਧ 15/61/85 ਐੱਨ.ਡੀ.ਪੀ.ਐੱਸ ਐਕਟ ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਬਰਖਿਲਾਫ ਪਰਗਟ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕਬਰਵਾਲਾ, ਦਲਜੀਤ ਸਿੰਘ ਉਰਫ ਲੱਡੂ ਪੁੱਤਰ ਬਲਤੇਜ ਸਿੰਘ ਵਾਸੀ ਪਿੰਡ ਤਾਮਕੋਟ ਹਾਲਅਬਾਦ ਥਾਂਦੇਵਾਲਾ ਰੋਡ ਸ਼੍ਰੀ ਮੁਕਤਸਰ ਸਾਹਿਬ, ਜਗਸੀਰ ਸਿੰਘ ਪੁੱਤਰ ਰੂੜ ਸਿੰਘ ਕਬਰਵਾਲਾ ਰੋਡ, ਵਾਸੀ ਬਾਗੀ ਵਾਲੀ ਬਸਤੀ ਸ਼੍ਰੀ ਮੁਕਤਸਰ ਸਾਹਿਬ ਅਤੇ ਗੁਰਰਾਜਵਿੰਦਰ ਸਿੰਘ ਉਰਫ ਰਾਜੂ ਪੁੱਤਰ ਸਾਹਿਬ ਸਿੰਘ ਵਾਸੀ ਪਿੰਡ ਪਾਕਾਂ ਜਿਲ੍ਹਾ ਫਾਜਲਿਕਾ ਦਰਜ ਰਜਿਸਟਰ ਕਰਵਾ ਅਤੇ ਮੌਕੇ ਪਰ ਸ਼੍ਰੀ ਰਜੇਸ਼ ਸਨੇਹੀ ਬੱਤਾ ਡੀ.ਐੱਸ.ਪੀ (ਡੀ) ਅਤੇ ਸ.ਥ ਸੁਖਵਿੰਦਰ ਸਿੰਘ ਦੀ ਹਾਜ਼ਰੀ ਉਕਤ ਵਿਅਕਤੀਆਂ ਦੇ ਦੋ ਟਰੱਕਾਂ ਨੂੰ ਚੈੱਕ ਕੀਤਾ ਤਾਂ ਦੋਨਾਂ ਟਰੱਕਾ ਵਿੱਚੋਂ ਕੁੱਲ 3 ਕੁਇੰਟਲ 250 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਦੋਨੋਂ ਟਰੱਕਾਂ ਨੂੰ ਪੁਲਿਸ ਨੇ ਕਬਜੇ ਵਿੱਚ ਲੈ ਲਏ ਅਤੇ ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ।

Author: Malout Live

Leave a Reply

Your email address will not be published. Required fields are marked *

Back to top button