ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਡਵਰਡਗੰਜ ਕਮੇਟੀ ਮਲੋਟ ਵੱਲੋਂ ਸਲੱਮ ਏਰੀਆ ਵਿੱਚ ਵੰਡੇ ਗਏ ਫੂਡ ਪੈਕਟ
ਮਲੋਟ:- ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ਼ਹਿਰੀ ਪ੍ਰਧਾਨ ਕਰਮਜੀਤ ਸ਼ਰਮਾ ਦੇ ਸਲਾਹ ਮਸ਼ਵਰੇ ਨਾਲ ਐਡਵਰਡਗੰਜ ਕਮੇਟੀ ਮਲੋਟ ਵੱਲੋਂ ਮੀਂਹ ਨਾਲ ਪ੍ਰਭਾਵਿਤ ਵਾਰਡ ਦੇ ਇੰਚਾਰਜਾਂ ਨੂੰ ਫੂਡ ਪੈਕਟ ਦਿੱਤੇ ਗਏ ਜੋ ਕਿ ਵੱਖ-ਵੱਖ ਵਾਰਡਾਂ ਦੇ ਲੋੜਵੰਦ ਲੋਕਾਂ ਨੂੰ ਵੰਡੇ ਗਏ। ਇਸ ਦੌਰਾਨ ਉਹਨਾਂ ਵੱਲੋਂ ਸਲੱਮ ਏਰੀਆ ਦਾ ਵੀ ਮੁਆਇਨਾ ਕਰਕੇ ਲੋੜਵੰਦ ਪਰਿਵਾਰਾਂ ਨੂੰ ਫੂਡ ਪੈਕਟ ਵੰਡੇ ਗਏ।
ਉਹਨਾਂ ਵੱਲੋਂ ਸਿਵਲ ਹਸਪਤਾਲ ਵਿੱਚ ਦਾਖ਼ਿਲ ਰਾਣੀ ਪਤਨੀ ਰਵਿੰਦਰ ਕੁਮਾਰ ਜੋ ਕਿ ਛੱਤ ਡਿੱਗਣ ਨਾਲ ਜਖ਼ਮੀ ਹੋ ਗਈ ਸੀ, ਦਾ ਹਾਲਚਾਲ ਪੁੱਛਿਆ ਗਿਆ ਅਤੇ ਇਲਾਜ ਲਈ ਪੰਜ ਹਜ਼ਾਰ ਦਾ ਚੈੱਕ ਮੌਕੇ ‘ਤੇ ਹੀ ਦਿੱਤਾ ਗਿਆ। ਇਸ ਮੌਕੇ ਸੀਨੀਅਰ ਵਾਈਸ ਚੇਅਰਮੈਨ ਗੁਰਚਰਨ ਗਰੋਵਰ, ਵਾਈਸ ਚੇਅਰਮੈਨ ਵਿਜੇ ਮਿੱਢਾ, ਡਾਇਰੈਕਟਰ ਜੀਵਨਜੋਤ ਸਿੰਘ ਬੇਦੀ, ਜਸਪਾਲ ਮੱਕੜ, ਅਸ਼ੋਕ ਧੂੜੀਆ, ਬੰਟੀ ਗਰੋਵਰ, ਜੋਨੀ ਗਰਗ ਅਤੇ ਵਿਕਾਸ ਗਲਹੋਤਰਾ ਆਦਿ ਹਾਜ਼ਿਰ ਹੋਏ। Author: Malout Live