District News
12 ਜਨਵਰੀ ਤੋਂ ਸ਼ੁਰੂ ਹੋਣਗੇ ਮੇਲਾ ਮਾਘੀ ਸਬੰਧੀ ਧਾਰਮਿਕ ਸਮਾਗਮ
ਸ਼੍ਰੀ ਮੁਕਤਸਰ ਸਾਹਿਬ:- 40 ਮੁਕਤਿਆਂ ਦੀ ਯਾਦ ’ਚ ਸ਼੍ਰੀ ਮੁਕਤਸਰ ਸਾਹਿਬ ਵਿਖੇ ਲੱਗਣ ਵਾਲੇ ਇਤਿਹਾਸਿਕ ਮੇਲਾ ਮਾਘੀ ਸੰਬੰਧੀ 12 ਜਨਵਰੀ ਤੋਂ ਧਾਰਮਿਕ ਸਮਾਗਮ ਆਰੰਭ ਹੋ ਜਾਣਗੇ। 40 ਮੁਕਤਿਆਂ ਦੀ ਯਾਦ ਵਿੱਚ ਲੱਗਣ ਵਾਲੇ ਮੇਲਾ ਮਾਘੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਸੰਬੰਧੀ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰੇਸ਼ਮ ਸਿੰਘ ਨੇ ਦੱਸਿਆ ਕਿ 12 ਜਨਵਰੀ ਨੂੰ ਇਸ ਸੰਬੰਧੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ।
12, 13, 14 ਜਨਵਰੀ ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਧਾਰਮਿਕ ਸਮਾਗਮ ਚੱਲਦੇ ਰਹਿਣਗੇ। 14 ਜਨਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਇਸੇ ਦਿਨ ਪਵਿੱਤਰ ਸਰੋਵਰ ’ਚ ਮਾਘੀ ਇਸ਼ਨਾਨ ਹੋਵੇਗਾ। 15 ਜਨਵਰੀ ਨੂੰ ਨਗਰ ਕੀਰਤਨ ਉਪਰੰਤ ਮੇਲਾ ਮਾਘੀ ਦੀ ਰਸਮੀ ਸਮਾਪਤੀ ਹੋਵੇਗੀ। ਇਸ ਦਿਨ ਨਿਹੰਗ ਸਿੰਘਾਂ ਵੱਲੋਂ ਮਹੱਲਾ ਸਜਾਇਆ ਜਾਵੇਗਾ।