Malout News

ਜੀ.ਟੀ.ਬੀ ਸਕੂਲ, ਮਲੋਟ ਵੱਲੋ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ

ਮਲੋਟ:- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੀ.ਟੀ.ਬੀ ਖਾਲਸਾ ਸੀਨੀਅਰ ਸੈਕੰਡਰੀ ਅਤੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮਲੋਟ ਦੀ ਪ੍ਰਬੰਧਕ ਕਮੇਟੀ, ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋ ਨੌਵੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਸ਼ਹੀਦੀ ਪੁਰਬ ਅਤੇ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਇਸਤਰੀ ਸੁਖਮਨੀ ਸਤਸੰਗ ਸੇਵਾ ਸੋਸਾਇਟੀ ਦੇ ਪ੍ਰਧਾਨ “ਸ਼੍ਰੀ ਮਤੀ ਗੁਰਚਰਨ ਕੌਰ” ਅਤੇ ਸੰਸਥਾ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਸਕੂਲ ਦੇ ਬੱਚਿਆ ਨੇ ਰੱਬੀ ਬਾਣੀ ਦਾ ਕੀਰਤਨ ਕੀਤਾ। ਇਸ ਮੌਕੇ ਵੱਖ-ਵੱਖ ਸਕੂਲਾਂ ਤੋ ਆਏ ਹੋਏ ਵਿਦਿਆਰਥੀਆਂ ਦੇ ਸ਼ਬਦ ਕੀਰਤਨ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਹਿਸਾ ਲੈਣ ਵਾਲੇ ਸਕੂਲਾ ਵਿੱਚੋ ਪਹਿਲਾ ਸਥਾਨ ਨਿਸ਼ਾਨ ਅਕੈਡਮੀ ਔਲਖ, ਦੂਸਰਾ ਸਥਾਨ ਸਿੰਘ ਸਭਾ ਕੰਨਿਆ ਪਾਠਸ਼ਾਲਾ ਅਬੋਹਰ, ਤੀਸਰਾ ਸਥਾਨ ਮਾਤਾ ਜਸਵੰਤ ਕੌਰ ਮੈਮੌਰੀਅਲ ਸਕੂਲ, ਬਾਦਲ ਅਤੇ ਕੰਨਸੋਲੇਸ਼ਨ ਸਥਾਨ ਔਰੈਕਲ ਸਕੂਲ, ਜੰਡਵਾਲਾ ਨੇ ਪ੍ਰਾਪਤ ਕੀਤਾ।

ਇਸ ਮੁਕਾਬਲੇ ਵਿੱਚ ਪ੍ਰੋ: ਵਿਨੋਦ ਖੁਰਾਣਾ ਜੀ ਅਤੇ ਮੈਡਮ ਹਰਪ੍ਰੀਤ ਕੌਰ ਨੇ ਆਪਣੀਆ ਪਾਰਖੂ ਨਜ਼ਰਾ ਦੁਆਰਾ ਵਿਦਿਆਰਥੀਆਂ ਦੇ ਹੁਨਰ ਦੀ ਪਰਖ ਪੂਰੀ ਨਿਰਪੱਖਤਾ ਨਾਲ ਕੀਤੀ। ਇਸ ਮੌਕੇ ਤੇ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਮੈਡਮ ਅਮਰਜੀਤ ਨਰੂਲਾ ਜੀ ਨੇ ਆਈਆ ਹੋਈਆ ਸਾਰੀਆ ਸੰਗਤਾ ਨੂੰ “ਜੀ ਆਇਆ ਕਹਿੰਦਿਆ” ਵਿਦਿਆਰਥੀਆ ਨੂੰ ਚੰਗੇ ਕਰਮ ਕਰਕੇ ਚੰਗੇ ਇਨਸਾਨ ਬਨਣ ਲਈ ਉਤਸ਼ਾਹਿਤ ਕੀਤਾ ਤਾ ਜੋ ਸ਼ਹੀਦੀ ਪੁਰਬ ਮਨਾਉਣ ਦਾ ਉਪਰਾਲਾ ਸਹੀ ਅਤੇ ਸਾਰਥਕ ਸਿਧ ਹੋ ਸਕੇ। ਸੰਸਥਾ ਦੇ ਚੇਅਰਮੈਨ ਸ: ਗੁਰਦੀਪ ਸਿੰਘ ਸੰਧੂ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਵਿਚ ਸ਼ੁਸ਼ੋਭਿਤ ਸਾਰੀਆ ਹੀ ਸੰਗਤਾ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰ: ਮੈਡਮ ਹੇਮਲਤਾ ਕਪੂਰ, ਐਲੀਮੈਂਟਰੀ ਵਿੰਗ ਦੇ ਹੈਡਮਿਸਟ੍ਰੈਸ ਮੈਡਮ ਰੇਨੂੰ ਨਰੂਲਾ ਅਤੇ ਮਿਡਲ ਵਿੰਗ ਦੇ ਕੋਆਡੀਨੇਟਰ ਮੈਡਮ ਨੀਲਮ ਜੁਨੇਜਾ ਜੀ ਵੀ ਹਾਜਰ ਹੋਏ। ਅਰਦਾਸ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।

Leave a Reply

Your email address will not be published. Required fields are marked *

Back to top button