District NewsMalout News

ਸਾਂਝ ਕੇਂਦਰ ਸਬ-ਡਿਵੀਜ਼ਨ ਮਲੋਟ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬਰਵਾਲਾ ਵਿਖੇ ‘ਚੈਰੀਟੇਬਲ ਪ੍ਰੋਗਰਾਮ’ ਤਹਿਤ ਵਿਦਿਆਰਥੀਆਂ ਨੂੰ ਸਟੇਸ਼ਨਰੀ ਕੀਤੀ ਤਕਸੀਮ

ਮਲੋਟ: ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਟੀ ਅਫੇਰਜ਼ ਡਿਵੀਜਨ ਪੰਜਾਬ, ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਭਾਗੀਰਥ ਸਿੰਘ ਮੀਨਾ IPS ਅਤੇ ਉੱਪ ਕਪਤਾਨ ਪੁਲਿਸ ਐੱਨ.ਡੀ.ਪੀ.ਐੱਸ ਕਮ ਜਿਲ੍ਹਾ ਕਮਿਊਨਟੀ ਪੁਲਿਸ ਅਫਸਰ ਸ਼੍ਰੀ ਸੰਜੀਵ ਗੋਇਲ PPS ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਇੰਸਪੈਕਟਰ ਦਿਨੇਸ਼ ਕੁਮਾਰ ਦੀ ਯੋਗ ਅਗਵਾਈ ਵਿੱਚ

ਸਾਂਝ ਕੇਂਦਰ ਸਬ-ਡਿਵੀਜਨ ਮਲੋਟ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬਰਵਾਲਾ ਵਿਖੇ ‘ਚੈਰੀਟੇਬਲ ਪ੍ਰੋਗਰਾਮ ਤਹਿਤ’ ਵਿਦਿਆਰਥੀਆਂ ਨੂੰ ਸਟੇਸ਼ਨਰੀ ਤਕਸੀਮ ਕੀਤੀ ਗਈ। ਇਸ ਮੌਕੇ ਏ.ਐੱਸ.ਆਈ ਅਮਨਪ੍ਰੀਤ ਸਿੰਘ ਅਤੇ ਸੀਨੀਅਰ ਸਿਪਾਹੀ ਸੁਖਪਾਲ ਸਿੰਘ ਸਾਂਝ ਕੇਂਦਰ ਸਟਾਫ ਹਾਜ਼ਿਰ ਸੀ। ਇਸ ਦੌਰਾਨ ਸਕੂਲ ਪ੍ਰਿੰਸੀਪਲ ਸ਼੍ਰੀ ਪਲਵਿੰਦਰ ਸਿੰਘ ਵੱਲੋਂ ਸਾਂਝ ਕੇਂਦਰ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Author: Malout Live

Back to top button