District NewsMalout News

ਬੀਤੇ ਦਿਨੀਂ ਓਰੇਨ ਇੰਟਰਨੈਸ਼ਨਲ ਬਿਊਟੀ ਅਤੇ ਵੈੱਲਨੇਸ ਸੈਂਟਰ ਮਲੋਟ ਵਿਖੇ ਮਨਾਇਆ ਗਿਆ ‘ਬਾਲ ਦਿਵਸ’

ਮਲੋੇਟ: ਬੀਤੇ ਦਿਨੀਂ ਓਰੇਨ ਇੰਟਰਨੈਸ਼ਨਲ ਮਲੋਟ ਵਿਖੇ ‘ਬਾਲ ਦਿਵਸ’ ਮਨਾਇਆ ਗਿਆ। ਇਸ ਸਮੇਂ ਸੈਂਟਰ ਦੇ ਸਿਖਿਆਰਥੀਆਂ ਨੇ ਜਨਰਲ ਐਕਟੀਵਿਟੀਜ਼ ਵਿੱਚ ਹਿੱਸਾ ਲਿਆ। ਬੱਚਿਆਂ ਨੂੰ ਸਮੂਹ ਸਟਾਫ ਨੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਵਿਦਿਆਰਥੀਆਂ ਦੇ ਮਨੋਰੰਜਨ ਲਈ ਖੇਡਾਂ ਵੀ ਖਿਡਾਈਆ ਅਤੇ ਕੇਕ ਕੱਟ ਕੇ ਬਾਲ ਦਿਵਸ ਮਨਾਇਆ ਗਿਆ। ਇਸ ਮੌਕੇ ਸੈਂਟਰ ਤੋਂ ਕੋਰਸ ਪੂਰਾ ਕਰਕੇ ਗਏ ਸਿਖਿਆਰਥੀਆਂ ਨੇ ਵੀ ਸ਼ਿਰਕਤ ਕੀਤੀ। ਸੈਂਟਰ ਹੈੱਡ ਮੈਡਮ ਰਣਦੀਪ ਕੌਰ ਨੇ ‘ਬਾਲ ਦਿਵਸ’ ਸੰਬੰਧੀ ਆਪਣੇ ਵਿਚਾਰ ਦਿੱਤੇ।

ਉਨ੍ਹਾਂ ਆਪਣੇ ਭਾਸ਼ਣ ਰਾਹੀਂ ਕਿਹਾ ਕਿ ਵਿਦਿਆਰਥੀ ਹੋਣ ਜਾਂ ਸਿਖਿਆਰਥੀ ਉਹਨਾਂ ਦੀ ਵਿਅਕਤੀਗਤ ਭਿੰਨਤਾਂ ਨੂੰ ਵੇਖਦੇ ਹੋਏ ਪਿਆਰ ਨਾਲ ਪੜਾਉਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਨੇ ਬੱਚਿਆਂ ਨੂੰ ‘ਬਾਲ ਦਿਵਸ’ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਸੈਂਟਰ ਡਾਇਰੈਕਟਰ ਜਗਸੀਰ ਸਿੰਘ ਬਰਾੜ ਤੇ ਮੁਹੱਬਤ ਬਰਾੜ ਨੇ ਬਾਲ ਦਿਵਸ ਤੇ ਪ੍ਰੋਗਰਾਮ ਆਯੋਜਿਤ ਕਰਨ ਤੇ ਸਟਾਫ ਅਤੇ ਸਿਖਿਆਰਥੀਆਂ ਦੀ ਸਰਾਹਨਾ ਕੀਤੀ। ਅੰਤ ਵਿੱਚ ਬੱਚਿਆਂ ਨੂੰ ਗਿਫਟ ਦਿੱਤੇ ਗਏ ਅਤੇ ਸਿਖਿਆਰਥੀ ਆੱਫ ਦੀ ਈਅਰ ਦਾ ਐਵਾਰਡ ਵੀ ਦਿੱਤਾ ਗਿਆ।

Author: Malout Live

Back to top button