District NewsMalout News

ਫੋਟੋਗ੍ਰਾਫਰ ਯੂਨੀਅਨ ਮਲੋਟ ਨੇ ਕੇਕ ਕੱਟ ਕੇ ਵਿਸ਼ਵ ਫੋਟੋਗ੍ਰਾਫਰ ਦਿਵਸ ਮਨਾਇਆ

ਮਲੋਟ: ਫੋਟੋਗ੍ਰਾਫਰ ਯੂਨੀਅਨ ਮਲੋਟ ਵੱਲੋਂ ਪ੍ਰਧਾਨ ਜੱਜ ਸ਼ਰਮਾ ਦੀ ਅਗਵਾਈ ਵਿੱਚ ਵਿਸ਼ਵ ਫੋਟੋਗ੍ਰਾਫਰ ਦਿਵਸ ਮੌਕੇ ਕੇਕ ਕੱਟ ਕੇ ਖੁਸ਼ੀ ਸਾਂਝੀ ਕੀਤੀ ਗਈ ਅਤੇ ਸਮੂਹ ਫੋਟੋਗ੍ਰਾਫਰਜ਼ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ। ਆਪ ਪਾਰਟੀ ਦੇ ਸੀਨੀਅਰ ਆਗੂ ਰਮੇਸ਼ ਅਰਨੀਵਾਲਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਸਮੂਹ ਫੋਟੋਗ੍ਰਾਫਰਜ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਫੋਟੋਗ੍ਰਾਫੀ ਇੱਕ ਵਿਗਿਆਨਕ ਕਲਾ ਹੈ। ਫੋਟੋਆਂ ਅਤੀਤ ਵਿੱਚ ਸੈਰ ਕਰਨ ਦਾ ਬਹੁਤ ਦੁਰਲੱਭ ਜ਼ਰੀਆ ਹੁੰਦੀਆਂ ਹਨ।

ਇਸ ਮੌਕੇ ਪ੍ਰਧਾਨ ਜੱਜ ਸ਼ਰਮਾ ਤੋਂ ਇਲਾਵਾ ਹਰਪ੍ਰੀਤ ਘਈ ਸੈਕਟਰੀ, ਅਸ਼ੋਕ ਖੁੰਗਰ, ਜਗਦੀਸ਼ ਵਧਵਾ ਚੇਅਰਮੈਨ, ਗੁਰਮੀਤ ਸਿੰਘ ਕੈਸ਼ੀਅਰ, ਬਿੰਦਰ ਖਿਓਵਾਲੀ, ਜਸਵਿੰਦਰ ਸਿੰਘ, ਸੰਜੇ ਤੰਵਰ, ਤਜਿੰਦਰ ਸਚਦੇਵਾ, ਗਗਨ ਬਾਵਾ, ਜੋਤੀ, ਰਮੇਸ਼ ਕੁਮਾਰ, ਵਿਜੈ ਸ਼ਰਮਾ, ਕਰਨ ਜੰਸਜਾ, ਜੱਗਾ, ਬੱਬੂ, ਲੱਖਾ, ਪੰਕਜ ਸਚਦੇਵਾ, ਗੁਰਪ੍ਰੀਤ ਸਹਿਣਾਖੇੜਾ, ਜੱਸਾ ਜੋਸਨ, ਲੱਕੀ ਸ਼ਰਮਾ, ਪ੍ਰਦੀਪ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ਫੋਟੋਗ੍ਰਾਫਰਜ਼ ਹਾਜ਼ਿਰ ਸਨ।

Author: Malout Live

Leave a Reply

Your email address will not be published. Required fields are marked *

Back to top button