India News

ਆਮ ਆਦਮੀ ਨੂੰ ਹੁਣ ਹੋਰ ਰੁਆਏਗਾ ਪਿਆਜ਼, ਕੀਮਤ ਪਹੁੰਚੀ 80 ਰੁਪਏ ਤੋਂ ਪਾਰ

ਨਵੀਂ ਦਿੱਲੀ:- ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੇ ਆਮ ਆਦਮੀ ਨੂੰ ਰੁਆਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਇਕ ਹਫਤੇ ‘ਚ ਕਈ ਸ਼ਹਿਰਾਂ ‘ਚ ਪਿਆਜ਼ ਦੇ ਭਾਅ 40 ਫੀਸਦੀ ਤੱਕ ਚੜ੍ਹ ਗਏ ਹਨ। ਹੁਣ ਵੱਖ-ਵੱਖ ਸ਼ਹਿਰਾਂ ‘ਚ ਪਿਆਜ਼ 60 ਤੋਂ 80 ਰੁਪਏ ਕਿਲੋ ਵਿਕ ਰਿਹਾ ਹੈ। ਸਰਕਾਰ ਦਾ ਦਾਅਵਾ ਹੈ ਕਿ ਅਗਲੇ ਕੁਝ ਦਿਨਾਂ ‘ਚ ਪਿਆਜ਼ ‘ਚ ਨਰਮੀ ਆ ਜਾਵੇਗੀ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਆਵਕ ‘ਚ ਦੇਰੀ ਦੇ ਕਾਰਨ ਕਰੀਬ ਇਕ ਮਹੀਨੇ ਤੱਕ ਪਿਆਜ਼ ਦੇ ਭਾਅ ‘ਚ ਸਥਿਰਤਾ ਨਹੀਂ ਆਉਣ ਵਾਲੀ।ਇਨ੍ਹੀਂ ਦਿਨੀਂ ਦਿੱਲੀ ਦੇ ਖੁਦਰਾ ਬਾਜ਼ਾਰਾਂ ‘ਚ ਪਿਆਜ਼ ਦੇ ਭਾਅ 80-90 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਏ ਹਨ। ਕੰਜ਼ਿਊਮਰ ਅਫੇਅਰਸ ਮਿਨਿਸਟਰੀ ਦੇ ਅਧਿਕਾਰਿਕ ਅੰਕੜਿਆਂ ਮੁਤਾਬਕ ਮੰਗਲਵਾਰ ਨੂੰ ਦਿੱਲੀ ‘ਚ ਪਿਆਜ਼ ਦੇ ਭਾਅ 80 ਰੁਪਏ ਤੱਕ ਪਹੁੰਚ ਗਏ ਸਨ, ਜੋ 31 ਅਕਤੂਬਰ ਨੂੰ 55 ਰੁਪਏ ਕਿਲੋ ਵਿਕ ਰਹੇ ਸਨ। ਦਿੱਲੀ ਦੀ ਆਜ਼ਾਦਪੁਰ ਮੰਡੀ ‘ਚ ਪਿਆਜ਼ ਦੀਆਂ ਵਧਦੀਆਂ ਅਤੇ ਡਿੱਗਦੀਆਂ ਕੀਮਤਾਂ ਨੇ ਵਪਾਰੀਆਂ ਦੇ ਵੀ ਪਸੀਨੇ ਛੁਡਾ ਦਿੱਤੇ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਪਿਆਜ਼ ਦੇ ਰੇਟ ਥੋਕ ‘ਚ 50-70 ਰੁਪਏ/ਕਿਲੋਗ੍ਰਾਮ ਸਨ ਪਰ ਮੰਗਲਵਾਰ ਨੂੰ ਇਸ ਦੇ ਭਾਅ 45 ਤੋਂ 55 ਦੇ ਵਿਚਕਾਰ ‘ਚ ਰਹੇ। ਆਜ਼ਾਦਪੁਰ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਆਜ਼ਾਦਪੁਰ ਮੰਡੀ ‘ਚ ਨਿਯਮਿਤ ਰੂਪ ਨਾਲ ਪਿਆਜ਼ ਦੀ ਖੇਪ ਨਹੀਂ ਪਹੁੰਚ ਰਹੀ ਹੈ। ਕਦੇ ਘੱਟ ਤਾਂ ਕਦੇ ਜ਼ਿਆਦਾ ਪਿਆਜ਼ ਪਹੁੰਚ ਰਿਹਾ ਹੈ।

Leave a Reply

Your email address will not be published. Required fields are marked *

Back to top button