Malout News

ਸਫ਼ਾਈ ਸੇਵਕ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ ਹੋਈ

ਮਲੋਟ:- ਬੀਤੇ ਦਿਨੀਂ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਚੋਣੇ ਗਏ ਪ੍ਰਦੀਪ ਕੁਮਾਰ ਦੀ ਅਗਵਾਈ ਵਿਚ ਨਗਰ ਕੌਾਸਲ ਵਿਖੇ ਸਥਿਤ ਦਫ਼ਤਰ ਵਿਚ ਯੂਨੀਅਨ ਦੇ ਮੈਂਬਰਾਂ ਦੀ ਮੀਟਿੰਗ ਹੋਈ | ਇਸ ਦੌਰਾਨ ਪ੍ਰਦੀਪ ਕੁਮਾਰ ਨੇ ਯੂਨੀਅਨ ਦਾ ਵਿਸਥਾਰ ਕਰਦੇ ਹੋਏ ਰਾਜ ਕੁਮਾਰ ਨੂੰ ਚੇਅਰਮੈਨ, ਸੁਨੀਲ ਕੁਮਾਰ ਤੇ ਸ਼ਾਮ ਲਾਲ ਨੂੰ ਸੀਨੀਅਰ ਮੀਤ ਪ੍ਰਧਾਨ, ਕਾਲਾ ਰਾਮ ਨੂੰ ਮੀਤ ਪ੍ਰਧਾਨ, ਰਾਕੇਸ਼ ਕੁਮਾਰ ਨੂੰ ਜਰਨਲ ਸਕੱਤਰ, ਸੂਰਜ ਕੁਮਾਰ ਨੂੰ ਸਕੱਤਰ, ਬੱਬਰ ਰਾਮ ਨੂੰ ਕੈਸ਼ੀਅਰ ਤੇ ਰਾਕੇਸ਼ ਕੁਮਾਰ ਨੂੰ ਕਾਰਜਕਾਰਨੀ ਮੈਂਬਰ ਬਣਾਇਆ ਗਿਆ ਤੇ ਆਸ਼ਾ ਕੁਮਾਰੀ ਨੂੰ ਮਹਿਲਾ ਵਿੰਗ ਦਾ ਪ੍ਰਧਾਨ ਬਣਾਇਆ ਗਿਆ | ਇਸ ਮੌਕੇ ਕਨ੍ਹਈਆ ਰਾਮ, ਰਵੀ ਕੁਮਾਰ, ਸੁਨੀਲ ਕੁਮਾਰ, ਮੰਗਾ ਰਾਮ, ਗੋਗੀ ਰਾਮ, ਸੰਜੈ ਕੁਮਾਰ, ਰਾਜ ਕੁਮਾਰ ਤੇ ਸੰਦੀਪ ਕੁਮਾਰ ਆਦਿ ਹਾਜ਼ਰ ਸਨ |

Leave a Reply

Your email address will not be published. Required fields are marked *

Back to top button