District NewsMalout News

ਪੰਜਾਬ ‘ਚ ਨਵੇਂ ਟ੍ਰੈਫਿਕ ਨਿਯਮ ਹੋਏ ਲਾਗੂ

ਮਲੋਟ: ਪੰਜਾਬ ‘ਚ ਹੁਣ ਨਵੇਂ ਟ੍ਰੈਫਿਕ ਨਿਯਮ ਲਾਗੂ ਹੋ ਗਏ ਹਨ। ਹੁਣ ਕਾਰ ਦੀ ਪਿਛਲੀ ਸੀਟ ‘ਤੇ ਬੈਠੀਆਂ ਸਵਾਰੀਆਂ ਨੇ ਵੀ ਜੇਕਰ ਸੀਟ ਬੈਲਟ ਨਾ ਲਗਾਈ ਤਾਂ ਅਜਿਹੇ ਚਾਲਕਾਂ ਦਾ ਚਲਾਨ ਕੀਤਾ ਜਾਵੇਗਾ। ਹਾਲ ਦੀ ਘੜੀ ਟ੍ਰੈਫਿਕ ਪੁਲਿਸ ਲੋਕਾਂ ਨੂੰ ਜਾਗਰੂਕ ਕਰਨ ‘ਚ ਲੱਗੀ ਹੋਈ ਹੈ।

ਇਸ ਸੰਬੰਧੀ ਬੀਤੇ ਦਿਨੀਂ ADGP ਟ੍ਰੈਫਿਕ ਏ.ਐੱਸ.ਰਾਏ ਵੱਲੋਂ ਵੀ ਸਾਰੇ ਪੁਲਿਸ ਕਮਿਸ਼ਨਰ ਅਤੇ SSPs ਨੂੰ ਹਦਾਇਤ ਜਾਰੀ ਕੀਤੀ ਗਈ। ਅਜੇ ਪੁਲਿਸ ਵਿਭਾਗ ਵੱਲੋਂ ਕੁੱਝ ਦਿਨਾਂ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਬਾਅਦ ਟ੍ਰੈਫਿਕ ਪੁਲਿਸ ਕਾਰਵਾਈ ਸ਼ੁਰੂ ਕਰੇਗੀ।

Author: Malout Live

Back to top button