District NewsMalout NewsPunjab

ਨਵਜੋਤ ਸਿੱਧੂ ਅੱਜ ਪਟਿਆਲਾ ਕੋਰਟ ‘ਚ ਕਰਨਗੇ ਸਰੈਂਡਰ, ਸੁਪਰੀਮ ਕੋਰਟ ਨੇ ਰੋਡ ਰੇਂਜ਼ ਮਾਮਲੇ ‘ਚ ਸੁਣਾਈ 1 ਸਾਲ ਦੀ ਸਜ਼ਾ

ਮਲੋਟ(ਪੰਜਾਬ):- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਅੱਜ ਪਟਿਆਲਾ ਕੋਰਟ ਵਿੱਚ ਸਰੈਂਡਰ ਕਰਨਗੇ। ਸੁਪਰੀਮ ਕੋਰਟ ਨੇ ਬੀਤੇ ਦਿਨੀਂ 34 ਸਾਲ ਪੁਰਾਣੇ ਰੋਡ ਰੇਂਜ਼ ਮਾਮਲੇ ਵਿੱਚ ਸਿੱਧੂ ਨੂੰ ਸਜ਼ਾ ਇੱਕ ਸਾਲ ਦੀ ਸਜ਼ਾ ਸੁਣਾਈ। ਸਿੱਧੂ ਦੇ ਸਰੈਂਡਰ ਦੇ ਸਮੇਂ ਉਨ੍ਹਾਂ ਦੇ ਸਮਰਥਕਾਂ ਨੂੰ ਉੱਥੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਸਿੱਧੂ ਅੱਜ ਸਵੇਰੇ 10 ਵਜੇ ਪਟਿਆਲਾ ਕੋਰਟ ਪਹੁੰਚ ਸਕਦੇ ਹਨ। ਇਸ ਸਬੰਧੀ ਪਟਿਆਲਾ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਨਰਿੰਦਰਪਾਲ ਲਾਲੀ ਨੇ ਪਾਰਟੀ ਵਰਕਰਾਂ ਨੂੰ ਮੈਸੇਜ ਵੀ ਭੇਜਿਆ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਸੁਪਰੀਮ ਕੋਰਟ ਵਿੱਚ ਕੁਰੇਟਿਵ ਪਟੀਸ਼ਨ ਦਾਇਰ ਕੀਤੀ ਗਈ ਹੈ

ਜਿਸ ਦੀ ਸੁਣਵਾਈ ਸੁਪਰੀਮ ਕੋਰਟ ਵਿੱਚ ਅੱਜ ਸਵੇਰੇ 10 ਵਜੇ ਹੋਵੇਗੀ । ਆਤਮ ਸਮਰਪਣ ਤੇ ਕੁਰੇਟਿਵ ਪਟੀਸ਼ਨ ਦੀ ਸੁਣਵਾਈ ਇਕੋ ਸਮੇਂ ਹੀ ਹੋਵੇਗੀ । ਨਵਜੋਤ ਸਿੰਘ ਸਿੱਧੂ ਨੂੰ ਉਮੀਦ ਹੈ ਕਿ ਸੁਪਰੀਮ ਕੋਰਟ ਉਨ੍ਹਾਂ ਨੂੰ ਕੋਈ ਰਾਹਤ ਜ਼ਰੂਰ ਦੇਵੇਗੀ। ਹੁਣ ਸਿੱਧੂ ਨੂੰ ਜਾਂ ਤਾਂ ਗ੍ਰਿਫ਼ਤਾਰ ਕੀਤਾ ਜਾਵੇਗਾ ਜਾਂ ਉਨ੍ਹਾਂ ਨੂੰ ਆਤਮ ਸਮਰਪਣ ਕਰਨਾ ਪਵੇਗਾ। ਪੰਜਾਬ ਪੁਲਿਸ ਨੂੰ ਇਸ ਮਾਮਲੇ ਵਿੱਚ ਕਾਨੂੰਨ ਦੀ ਪਾਲਣਾ ਕਰਨੀ ਪਵੇਗੀ। ਇਹ ਮਾਮਲਾ ਕਰੀਬ 34 ਸਾਲ ਪੁਰਾਣਾ ਹੈ। ਜਦੋਂ ਪਟਿਆਲਾ ਵਿੱਚ ਪਾਰਕਿੰਗ ਨੂੰ ਲੈ ਕੇ ਨਵਜੋਤ ਸਿੱਧੂ ਦੀ ਇੱਕ 65 ਸਾਲ ਦੇ ਬਜ਼ੁਰਗ ਗੁਰਨਾਮ ਸਿੰਘ ਨਾਲ ਲੜਾਈ ਹੋ ਗਈ ਸੀ। ਜਿਸ ਵਿੱਚ ਉਸਦੀ ਮੌਤ ਹੋ ਗਈ ਸੀ।

Author : Malout Live

Leave a Reply

Your email address will not be published. Required fields are marked *

Back to top button