ਰਾਸ਼ਟਰੀ ਡੇਂਗੂ ਦਿਵਸ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ
ਮਲੋਟ:- ਸਿਵਲ ਸਰਜਨ ਡਾ਼ ਰੰਜੂ ਸਿੰਗਲਾ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ਼ ਵਿਕਰਮ ਅਸੀਜਾ, ਡਾ਼ ਸੀਮਾ ਗੋਇਲ ਸ਼੍ਰੀ ਮੁਕਤਸਰ ਸਾਹਿਬ ਅਤੇ ਡਾ. ਪਵਨ ਮਿੱਤਲ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਲੰਬੀ ਦੀ ਅਗਵਾਈ ਹੇਠ ਅੱਜ ਸੀ.ਐੱਚ.ਸੀ ਲੰਬੀ ਵਿਖੇ ਡੇਂਗੂ ਸੰਬੰਧੀ ਜਾਣਕਾਰੀ ਦਿੰਦਿਆਂ ਸਿਹਤ ਇੰਸਪੈਕਟਰ ਪ੍ਰਿਤਪਾਲ ਸਿੰਘ ਤੂਰ ਨੇ ਦੱਸਿਆ ਡੇਂਗੂ ਰੋਕਥਾਮ ਯੋਗ ਹੈ ਆਓ ਹੱਥ ਮਿਲਾਈਏ ਥੀਮ ਤਹਿਤ ਆਪਣੀ ਸਭ ਦੀ ਜਿੰਮੇਵਾਰੀ ਬਣਦੀ ਹੈ ਕਿ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਜਿੱਥੇ ਹਫਤੇ ਤੋਂ ਜ਼ਿਆਦਾ ਪਾਣੀ ਖੜ੍ਹਾ ਹੈ ਉਸ ਨੂੰ ਖਤਮ ਕੀਤਾ ਜਾਵੇ ਜਾਂ ਲਾਰਵੀਸਾਇਡ ਜਾਂ ਕਾਲਾ ਤੇਲ ਪਾਇਆ ਜਾਵੇ ਗਰਮੀ ਦੇ ਮੌਸਮ ਦੌਰਾਨ ਡੇਂਗੂ ਬੁਖਾਰ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਇਹ ਮੱਛਰ ਸਾਫ ਅਤੇ ਖੜ੍ਹੇ ਪਾਣੀ ਤੇ ਪੈਦਾ ਹੁੰਦਾ ਹੈ। ਜਿਹੜਾ ਸਵੇਰੇ ਸ਼ਾਮ ਨੂੰ ਹੀ ਕੱਟਦਾ ਹੈ। ਅੰਡਿਆਂ ਤੋਂ ਅਡਲਟ ਮੱਛਰ ਬਣਨ ਤੇ ਸੱਤ ਤੋਂ ਨੌਂ ਦਿਨਾਂ ਦਾ ਸਮਾਂ ਲੱਗਦਾ ਹੈ।
ਡੇਂਗੂ ਦੇ ਲੱਛਣ ਬਹੁਤ ਜ਼ਿਆਦਾ ਬੁਖਾਰ ਹੋਣਾ, ਪੁੜਪੁੜੀਆਂ ਵਿਚ ਚਿਖੀ ਚੀਸ ਪੈਂਣਾ, ਉਲਟੀਆਂ ਆਉਣਾ, ਕਈ ਵਾਰੀ ਮੂੰਹ ਅਤੇ ਮਸੂੜਿਆਂ ਵਿੱਚੋਂ ਖ਼ੂਨ ਆਉਣਾ ਆਦਿ। ਇਸ ਲਈ ਹਰ ਹਫ਼ਤੇ ਕੂਲਰ, ਮਨੀਪਲਾਂਟ, ਫਰਿੱਜ ਦੀ ਟਰੇਅ ਆਦਿ ਦਾ ਪਾਣੀ ਬਦਲਣਾ ਚਾਹੀਦਾ ਹੈ ਤਾਂ ਜੋ ਮੱਛਰਾਂ ਦੀ ਪੈਦਾਇਸ਼ ਹੀ ਨਾ ਹੋਣ ਦਿੱਤੀ ਜਾਵੇ। ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਦਿਨ ਅਤੇ ਰਾਤ ਵੇਲੇ ਸ਼ਰੀਰ ਨੂੰ ਢੱਕ ਕੇ ਰੱਖੋ ਛੱਪੜਾਂ ਵਿਚ ਕਾਲਾ ਤੇਲ ਪਾਇਆ ਜਾਵੇ। ਮੈਡਮ ਸ਼ਿਵਾਨੀ ਬੀ.ਈ.ਈ ਨੇ ਦੱਸਿਆ ਕਿ ਬੁਖਾਰ ਹੋਣ ਤੇ ਨੇੜੇ ਦੇ ਸਰਕਾਰੀ ਹਸਪਤਾਲ ਜਿਵੇਂ ਮਲੋਟ, ਗਿੱਦੜਬਾਹਾ ਅਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਅਲੀਜਾ ਟੈਸਟ ਕਰਾਇਆ ਜਾਵੇ ਤਾਂ ਜੋ ਛੇਤੀ ਤੋਂ ਛੇਤੀ ਇਲਾਜ ਕੀਤਾ ਜਾ ਸਕੇ। ਇਸ ਮੌਕੇ ਅਜੇਸ਼ ਗੋਇਲ, ਚੰਦਰ ਮੋਹਨ, ਪੁਸ਼ਪਾ ਰਾਣੀ, ਸੁਖਜੀਤ ਕੌਰ, ਮਨਜੀਤ ਸਿੰਘ, ਸੁਖਦੇਵ ਸਿੰਘ, ਜਗਦੇਵ ਰਾਜ, ਆਸ਼ਾ ਫੈਸਿਲੀਟੇਟਰ ਅਤੇ ਆਸ਼ਾ ਵਰਕਰਾਂ ਹਾਜਿਰ ਸਨ। Author : Malout Live