District NewsMalout News

ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਅਨਾਊਂਸ ਕੀਤੀ ਗਈ ABVP ਦੀ ਟੀਮ

ਮਲੋਟ: ਬੀਤੇ ਦਿਨੀਂ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ABVP ਦੀ ਟੀਮ ਅਨਾਊਂਸ ਕੀਤੀ ਗਈ। ਜਿਸ ਵਿੱਚ ਅਮਨਪ੍ਰੀਤ ਸਿੰਘ ਭੱਟੀ ਵੱਲੋਂ ਕੁਲਦੀਪ ਸਿੰਘ ਨੂੰ ਪ੍ਰਧਾਨ, ਦੀਪ ਤਾਰਿਕਾ ਨੂੰ ਚੇਅਰਮੈਨ, ਨਰਿੰਦਰ ਸੰਧੂ ਨੂੰ ਵਾਇਸ ਪ੍ਰਧਾਨ ਬਣਾਇਆ ਗਿਆ। ਇਸ ਦੌਰਾਨ ABVP ਟੀਮ ਵੱਲੋਂ ਫੁੱਟਬਾਲ ਅਤੇ ਵਾਲੀਬਾਲ ਦੀਆਂ ਕਿੱਟਾਂ ਵੰਡੀਆਂ ਗਈਆਂ

ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਕੇਸ਼ਵ ਸਿਡਾਨਾ, ਸੰਦੀਪ ਵਰਮਾ, ਮੋਹਿਤ ਠਾਕੁਰ, ਮਨੀਸ਼ ਛਾਬੜਾ ਪੀ.ਏ, ਗੌਰਵ ਕੱਕੜ, ਰਾਹੁਲ ਬੱਠਲਾ ਅਤੇ ਹੋਰ ਬੀ.ਜੇ.ਪੀ ਵਰਕਰ ਸ਼ਾਮਿਲ ਸਨ।

Author: Malout Live

Back to top button