ਰਾਮ ਨਾਮ ਜਾਪ ਦੀ ਪੂਰਨ ਸਫਲਤਾ ਲਈ ਸ਼੍ਰੀ ਰਾਮ ਸ਼ਰਨਮ ਮਲੋਟ ਵਿੱਚ ਪਾਏ ਗਏ ਭੋਗ
ਮਲੋਟ: ਸ਼੍ਰੀ ਰਾਮ ਸ਼ਰਨਮ ਗੋਹਾਨਾ ਵਿੱਚ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ (ਪਿਤਾ ਜੀ) ਅਤੇ ਸ਼੍ਰੀ ਰੇਖਾ ਜੀ ਮਹਾਰਾਜ (ਮਾਂ ਜੀ) ਦੇ ਆਸ਼ੀਰਵਾਦ ਨਾਲ ਰੱਖੇ ਗਏ 90 ਦਿਵਸ ਰਾਮ ਰਾਮ ਨਾਮ ਜਾਪ ਦੀ ਪੂਰਨ ਸਫਲਤਾ ਲਈ ਸ਼੍ਰੀ ਰਾਮ ਸ਼ਰਨਮ ਮਲੋਟ ਵਿੱਚ ਵੀ ਜਾਪ ਰੱਖਿਆ ਗਿਆ। ਜਿਸ ਦਾ ਬੀਤੇ ਮੰਗਲਵਾਰ ਭੋਗ ਪਾਇਆ ਗਿਆ। ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤ ਨੇ ਭਾਗ ਲਿਆ। ਇਸ ਜਾਪ ਦੀ ਪੂਰਨ ਸਫਲਤਾ ਦੀ ਸੇਵਾ ਵਿਲਸਨ ਵਾਟਸ (ਪੱਪੂ) ਦੇ ਪਰਿਵਾਰ ਵੱਲੋਂ ਨਿਭਾਈ ਗਈ। ਇਸ ਮੌਕੇ ਡਾ. ਪ੍ਰੇਮ ਡੂਮਰਾ, ਕੁਮਾਰੀ ਰਿੰਕੂ, ਨਿਰਮਲ ਬਾਂਸਲ, ਕੁਮਾਰੀ ਪ੍ਰਿਆ, ਰਾਜ ਮੁੰਜਲ, ਰਜਿੰਦਰ ਛਾਬੜਾ ਅਤੇ ਵੇਦ ਪ੍ਰਕਾਸ਼ ਭਠੇਜਾ ਵੀ ਹਾਜਿਰ ਹੋਏ। Author: Malout Live