ਸਿਵਲ ਹਸਪਤਾਲ ਬਠਿੰਡਾ ਦੇ ਐਮਰਜੈਂਸੀ ਵਾਰਡ ਵਿੱਚ ਸਿਵਲ ਸਰਜਨ ਬਠਿੰਡਾ ਵੱਲੋਂ ਹੀਟ ਵੇਵ ਸੰਬੰਧੀ ਕਰਵਾਈ ਗਈ ਮੌਕ ਡਰਿੱਲ
ਮਲੋਟ (ਪੰਜਾਬ) : ਡਾ. ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚੱਲ ਰਹੀ ਹੀਟ ਵੇਵ ਦੇ ਸੰਬੰਧ ਵਿੱਚ ਸਿਵਲ ਹਸਪਤਾਲ ਦੇ ਐਂਮਰਜੈਂਸੀ ਵਾਰਡ ਵਿੱਚ ਸਥਿਤ ਇੱਕ ਕੋਲਡ ਰੂਮ ਦੀ ਸਥਾਪਨਾ ਕੀਤੀ ਗਈ, ਜਿਸ ਦਾ ਮੁੱਖ ਮਕਸਦ ਹੀਟ ਵੇਵ ਦੇ ਪੀੜਿਤ ਮਰੀਜ਼ ਨੂੰ ਐਂਮਰਜੈਂਸੀ ਵਿੱਚ ਤੁਰੰਤ ਮੈਡੀਕਲ ਸਹਾਇਤਾ ਦਿੱਤੀ ਜਾ ਸਕੇ।
ਹੀਟ ਵੇਵ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਦੇ ਐਂਮਰਜੈਂਸੀ ਵਾਰਡ ਵਿੱਚ ਇੱਕ ਹੀਟ ਵੇਵ ਤੋਂ ਪੀੜਿਤ ਮਰੀਜ਼ ਨੂੰ ਲੈ ਕੇ ਮੌਕ ਡਰਿੱਲ ਦਾ ਆਯੋਜਨ ਕੀਤਾ ਗਿਆ, ਜਿਸਦੀ ਪ੍ਰਧਾਨਗੀ ਸੀਨੀਅਰ ਮੈਡੀਕਲ ਅਫ਼ਸਰ ਡਾ. ਸ਼ਤੀਸ ਜਿੰਦਲ ਦੁਆਰਾ ਕੀਤੀ ਗਈ ਅਤੇ ਡਿਊਟੀ ਤੇ ਤਾਇਨਾਤ ਡਾਕਟਰ ਅਤੇ ਸਟਾਫ਼ ਤੋਂ ਸਮੁੱਚੇ ਪ੍ਰਬੰਧਾਂ ਦਾ ਬਰੀਕੀ ਨਾਲ ਨਿਰੀਖਣ ਕਰਦੇ ਹੋਏ ਜਾਣਕਾਰੀ ਲਈ ਗਈ ਅਤੇ ਕੀਤੇ ਗਏ ਪ੍ਰਬੰਧਾਂ ਤੇ ਤਸੱਲੀ ਪ੍ਰਗਟ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨਾਲ ਜਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ, ਡਾ. ਮਯੰਕਜੋਤ, ਐਮਰਜੈਂਸੀ ਵਾਰਡ ਵਿੱਚ ਤਹਿਨਾਤ ਡਾ. ਹਰਸਿਤ ਗੋਇਲ, ਨਰਿੰਦਰ ਕੁਮਾਰ ਜਿਲ੍ਹਾ ਬੀ.ਸੀ.ਸੀ, ਗਗਨਦੀਪ ਭੁੱਲਰ ਬੀ.ਈ.ਈ, ਸਟਾਫ ਨਰਸਿਜ਼ ਅਤੇ ਵਾਰਡ ਅਟੈਡੈਂਟ ਮੌਜੂਦ ਸਨ। Author : Malout Live