District NewsMalout News

ਦੀਵਾਲੀ ਅਤੇ ਗੁਰਪੁਰਬ ਮੌਕੇ ਪਟਾਕਿਆਂ ਦੀ ਵਿਕਰੀ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਆਰਜ਼ੀ ਤੌਰ ਤੇ ਜਾਰੀ ਕੀਤੇ ਜਾਣਗੇ ਲਾਇਸੰਸ

ਚਾਹਵਾਨ ਵਿਅਕਤੀ 31 ਅਕਤੂਬਰ ਸ਼ਾਮ 5 ਵਜੇ ਤੱਕ ਸੇਵਾ ਕੇਂਦਰ ਵਿੱਚ ਦੇ ਸਕਦਾ ਹੈ ਅਰਜ਼ੀ - ਜ਼ਿਲਾ ਮੈਜਿਸਟਰੇਟ

ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਜ਼ਿਲਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ  ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਦੀਵਾਲੀ ਅਤੇ ਗੁਰਪੁਰਬ ਮੌਕੇ ਪਟਾਕਿਆਂ ਦੀ ਵਿਕਰੀ ਸਬੰਧੀ ਜ਼ਿਲਾ ਪ੍ਰਸ਼ਾਸਨ ਵਲੋ  ਆਰਜੀ ਤੌਰ ਤੇ ਲਾਇਸੰਸ ਜਾਰੀ ਕੀਤੇ ਜਾਣੇ ਹਨ। ਪਟਾਕਿਆਂ ਦੀ ਵਿਕਰੀ ਲਈ  ਜ਼ਿਲਾ ਪ੍ਰਸ਼ਾਸਨ ਵਲੋਂ  ਜ਼ਿਲੇ ਵਿੱਚ ਪਟਾਕੇ ਵੇਚਣ ਲਈ  ਹੋਠ ਲਿਖੇ ਅਨੁਸਾਰ ਜਗਾ ਨਿਰਧਾਰਤ ਕੀਤੀਆਂ ਗਈਆਂ ਹਨ।
ਇਨਾਂ ਥਾਵਾਂ ਤੇ ਹੀ ਪਟਾਕਿਆਂ ਲਈ  ਲਾਇਸੰਸ ਜਾਰੀ ਕਰਨ ਸਬੰਧੀ ਚਾਹਵਾਨ ਵਿਅਕਤੀ ਆਪਣੀਆਂ ਅਰਜੀਆਂ  31 ਅਕਤੂਬਰ 2020 ਸਾਮ 05: 00 ਵਜੇ ਤੱਕ ਸੇਵਾ ਕੇਂਦਰ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਵਿਖੇ ਪ੍ਰਾਪਤ ਕੀਤੀਆਂ ਜਾਣਗੀਆਂ ਅਤੇ ਜਿਨਾਂ ਵਿੱਚੋਂ ਡਰਾਅ ਰਾਹੀਂ ਮਿਤੀ 03 ਨਵੰਬਰ 2020 ਨੂੰ ਸਾਮ 3:00 ਵਜੇ ਪਟਾਕੇ ਵੇਚਣ ਲਈ ਆਰਜੀ ਲਾਇਸੰਸ ਜਾਰੀ ਕੀਤੇ ਜਾਣਗੇ।


ਨਿਸਚਿਤ ਮਿਤੀ ਤੋਂ ਬਾਅਦ ਪ੍ਰਾਪਤ ਅਰਜੀਆਂ ਨੂੰ ਵਿਚਾਰੀਆਂ ਨਹੀਂ ਜਾਣਗੀਆਂ। ਚਾਹਵਾਨ ਵਿਅਕਤੀ ਆਪਣੀ ਅਰਜੀ ਸਬੰਧਤ ਸਬ-ਡਵੀਜਨ ਵਿੱਚ ਬਣੇ ਸੇਵਾ ਕੇਂਦਰਾਂ ਵਿੱਚ ਜਮਾਂ ਕਰਵਾ ਸਕਦੇ ਹਨ। ਅਰਜੀ ਦਰਖਾਸਤ ਫਾਰਮ   www.punjab.gov.in  ਤੇ ਉਪਲੱਬਧ ਹੈ। ਅਰਜੀ ਵਿਚ ਦਿੱਤੇ ਗਏ ਵੇਰਵੇ ਭਰਨ ਸਮੇਂ ਹੇਠ ਲਿਖੀਆਂ ਥਾਵਾਂ ਵਿੱਚੋਂ ਹੀ ਕੋਈ ਇੱਕ ਥਾਂ  ਦੀ ਚੋਣ ਕੀਤੀ ਜਾਵੇ ਅਤੇ ਦਰਖਾਸਤ ਨਾਲ ਤਿੰਨ ਪਾਸਪੋਰਟ ਸਾਈਜ ਫੋਟੋਆਂ, ਕੋਈ ਵੀ ਪਹਿਚਾਣ ਪੱਤਰ ਅਤੇ ਘੋਸਣਾ ਪੱਤਰ ਵੀ ਜਰੂਰ ਨੌਥੀ ਕੀਤੇ ਜਾਣ। ਪ੍ਰਸਾਸਨ ਵਲੋਂ ਜਾਰੀ ਕੀਤੇ ਗਏ ਲਾਇੰਸਸਾਂ ਤੋਂ ਬਿਨਾਂ ਜੇਕਰ ਕੋਈ ਵਿਆਕਤੀ ਪਟਾਖੇ ਵੇਚਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਪ ਮੰਡਲ, ਸ੍ਰੀ ਮੁਕਤਸਰ ਸਾਹਿਬ
ਗੁਰੂ ਨਾਨਕ ਕਾਲਜ ਟਿੱਬੀ ਸਾਹਿਬ ਰੋਡ ਦੇ ਸਾਹਮਣੇ ਸ੍ਰੀ ਮੁਕਤਸਰ ਸਾਹਿਬ, ਕੈਨਾਲ ਕਲੋਨੀ, ਬਠਿੰਡਾ ਰੋਡ, ਸ੍ਰੀ ਮੁਕਤਸਰ ਸਾਹਿਬ,  ਦਫਤਰ ਨਗਰ ਕੌਂਸਲ ਦੇ ਸਾਹਮਣੇ ਅਬੋਹਰ ਰੋਡ, ਸ੍ਰੀ ਮੁਕਤਸਰ ਸਾਹਿਬ,  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਰੀਵਾਲਾ,  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੱਖੇਵਾਲੀ, ਸਰਾਏਨਾਗਾ, ਨੇੜੇ ਬੱਸ ਸਟੈਂਡ।
ਉਪ ਮੰਡਲ, ਮਲੋਟ:
ਮਲੋਟ ਵਿਖੇ ਪੁੱਡਾ ਕਲੋਨੀ ਦਾ ਗਰਾਂਊਡ,  ਪੰਚਾਇਤੀ ਮਾਰਕਿਟ ਨੇੜੇ ਚੌਕ, ਪੰਨੀਵਾਲਾ ਫੱਤਾ,  ਬਾਬਾ ਮਾਨ ਸਿੰਘਸਟੇਡੀਅਮ, ਗਿੱਦੜਬਾਹਾ ਰੋਡ, ਲੰਬੀ,  ਦਸਮੇਸ ਸਪੋਰਟਸ ਕਲੱਬ, ਥਾਣਾ ਲੰਬੀ ਦੇ ਨਾਲ,  ਮੰਡੀ ਕਿਲਿਆਂਵਾਲੀ ਮੰਡੀ ਬੋਰਡ ਦੀ ਜਗਾ, ਦਾਣਾ ਮੰਡੀ ਵਿੱਚ ਸਬਜੀ ਮੰਡੀ ਵਾਲੀ ਜਗਾ।
ਉਪ ਮੰਡਲ, ਗਿੱਦੜਬਾਹਾ
ਸਮਸਾਨ ਘਾਟ ਦੇ ਨਾਲ ਲਗਦੇ ਡੀ.ਏ.ਵੀ ਸਕੂਲ ਦੇ ਸਟੇਡੀਅਮ ,  ਬੱਸ ਸਟੈਂਡ ਦੇ ਪਿਛਲੇ ਪਾਸੇ ਡੇਰਾ ਬਾਬਾ ਧਿਆਨ ਦਾਸ ਦੀ ਖਾਲੀ ਪਈ ਜਗਾਂ, ਪਿੰਡ ਦੋਦਾ।
ਜ਼ਿਲਾ ਮੈਜਿਸਟਰੇਟ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੇ ਚੱਲਦਿਆ ਸਿਹਤ ਵਿਭਾਗ ਦੇ ਦਿਸਾ ਨਿਰਦੇਸਾਂ ਦੀ ਪਾਲਣਾ ਕਰਦੇ ਹੋਏ ਆਪਣੇ ਮੂੰਹ ਤੇ ਮਾਸਕ ਜਰੂਰ ਲਗਾਉਣ, ਸੈਨੀਟਾਈਜਰ ਦੀ ਵਰਤੋ ਕਰਨ ਅਤੇ ਆਪਣੇ ਹੱਥਾਂ ਨੂੰ ਸਾਬਣ ਨਾਲ ਸਾਫ ਕਰਦੇ ਰਹਿਣ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

Leave a Reply

Your email address will not be published. Required fields are marked *

Back to top button